ਆਈ. ਪੀ. ਐੱਲ. ''ਚ ਖੇਡਣ ਨੂੰ ਲੈ ਕੇ ਕੋਈ ਰੋਕ ਨਹੀਂ : ਵਿਰਾਟ
Sunday, Mar 17, 2019 - 10:59 PM (IST)

ਬੈਂਗਲੁਰੂ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਗਾਮੀ ਵਿਸ਼ਵ ਕੱਪ ਦੇ ਮੱਦੇਨਜ਼ਰ ਭਾਰਤੀ ਖਿਡਾਰੀਆਂ ਦੇ ਆਈ. ਪੀ. ਐੱਲ. ਵਿਚ ਖੇਡਣ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਆਈ. ਪੀ. ਐੈੱਲ. ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਦੇ ਕਪਤਾਨ ਵਿਰਾਟ ਨੇ ਇੱਥੇ ਆਪਣੀ ਟੀਮ ਦੇ ਇਕ ਪ੍ਰਚਾਰ ਪ੍ਰੋਗਰਾਮ ਵਿਚ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਭਾਰਤੀ ਖਿਡਾਰੀਆਂ ਦੇ ਆਈ. ਪੀ. ਐੱਲ. ਵਿਚ ਖੇਡੇ ਜਾਣ ਨੂੰ ਲੈ ਕੇ ਇਹ ਗੱਲ ਕਹੀ।
ਉਸ ਤੋਂ ਜਦੋਂ ਪੁੱੱਛਿਆ ਗਿਆ ਸੀ ਕਿ ਕੀ ਆਈ. ਪੀ. ਐੱਲ. ਟੀਮਾਂ ਨੂੰ ਵਿਸ਼ਵ ਕੱਪ ਦੇ ਦਾਅਵੇਦਾਰ ਭਾਰਤੀ ਖਿਡਾਰੀਆਂ ਦੇ ਵਰਕਲੋਡ ਨੂੰ ਲੈ ਕੇ ਕੋਈ ਨਿਰਦੇਸ਼ ਦਿੱਤੇ ਗਏ ਹਨ ਤਾਂ ਵਿਰਾਟ ਨੇ ਕਿਹਾ, ''ਤੁਸੀਂ ਕਿਸੇ 'ਤੇ ਕੋਈ ਰੋਕ ਨਹੀਂ ਲਾ ਸਕੇ। ਜੇਕਰ ਮੈਂ 10, 12 ਜਾਂ 15 ਮੈਚ ਖੇਡ ਸਕਦਾ ਹਾਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਹੋਰ ਖਿਡਾਰੀ ਵੀ ਇੰਨੇ ਮੈਚ ਖੇਡ ਸਕਦੇ ਹਨ। ਮੇਰਾ ਸਰੀਰ ਕਹਿ ਸਕਦਾ ਹੈ ਕਿ ਮੈਨੂੰ ਕਿੰਨੇ ਮੈਚ ਖੇਡਣੇ ਚਾਹੀਦੇ ਹਨ ਤੇ ਮੈਨੂੰ ਇਸ ਨੂੰ ਲੈ ਕੇ ਸਮਾਰਟ ਹੋਣ ਦੀ ਲੋੜ ਹੈ। ਕਿਸੇ ਦੂਜੇ ਖਿਡਾਰੀ ਦਾ ਸਰੀਰ ਮੇਰੇ ਤੋਂ ਵੱਧ ਸਮਰੱਥ ਜਾਂ ਘੱਟ ਹੋ ਸਕਦਾ ਹੈ। ਇਹ ਸਭ ਕੁਝ ਵਿਅਕਤੀ 'ਤੇ ਨਿਰਭਰ ਕਰਦਾ ਹੈ। ਹਰ ਕੋਈ ਵਿਸ਼ਵ ਕੱਪ ਖੇਡਣਾ ਚਾਹੁੰਦਾ ਹੈ।''