ਸ਼੍ਰੀਲੰਕਾ ਦੇ ਇਹ ਦੋ ਖਿਡਾਰੀ ਛੱਡਣਗੇ RCB, ਟੀਮ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Monday, Oct 11, 2021 - 05:43 PM (IST)

ਸ਼੍ਰੀਲੰਕਾ ਦੇ ਇਹ ਦੋ ਖਿਡਾਰੀ ਛੱਡਣਗੇ RCB, ਟੀਮ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਈਜ਼ੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸੋਮਵਾਰ ਨੂੰ ਆਲਰਾਊਂਡਰ ਵਾਨਿੰਦੂ ਹਸਰੰਗਾ ਤੇ ਤੇਜ਼ ਗੇਂਦਬਾਜ਼ ਦੁਸ਼ਮੰਤਾ ਚਮੀਰਾ ਨੂੰ ਅਗਲੇ ਹਫ਼ਤੇ ਹੋਣ ਵਾਲੇ ਟੀ-20 ਵਰਲਡ ਕੱਪ ਕੁਆਲੀਫ਼ਾਇਰਸ ਦੇ ਲਈ ਸ਼੍ਰੀਲੰਕਾ ਟੀਮ ਨਾਲ ਜੁੜਨ ਲਈ ਟੀਮ ਦਾ ਬਾਇਓ-ਬਬਲ (ਜੈਵ ਸੁਰੱਖਿਅਤ ਵਾਤਾਵਰਣ) ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਆਰ. ਸੀ. ਬੀ. ਨੇ ਆਈ. ਪੀ. ਐੱਲ. ਦੇ ਮੌਜੂਦਾ ਸੈਸ਼ਨ ਦੇ ਦੂਜੇ ਪੜਾਅ ਦੇ ਲਈ ਆਸਟਰੇਲੀਆਈ ਐਡਮ ਜ਼ਾਂਪਾ ਤੇ ਡੇਨੀਅਲ ਸੈਮਸ ਦੀ ਜਗ੍ਹਾ ਇਨ੍ਹਾਂ ਸ਼੍ਰੀਲੰਕਾਈ ਖਿਡਾਰੀਆਂ ਨੂੰ ਟੀਮ 'ਚ ਰੱਖਿਆ ਸੀ।

PunjabKesariਹਸਰੰਗਾ ਨੇ ਜਿੱਥੇ ਦੋ ਮੈਚ ਖੇਡੇ ਹਨ ਉੱਥੇ ਹੀ ਚਮੀਰਾ ਨੂੰ ਇਕ ਮੈਚ 'ਚ ਵੀ ਆਖ਼ਰੀ ਗਿਆਰਾਂ 'ਚ ਜਗ੍ਹਾ ਨਹੀਂ ਮਿਲੀ। ਇਹ ਦੋਵੇਂ ਆਰ. ਸੀ. ਬੀ. ਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਦਰਮਿਆਨ ਐਲੀਮਿਨੇਟਰ ਦੇ ਲਈ ਉਪਲੱਬਧ ਨਹੀਂ ਰਹਿਣਗੇ। ਆਰ. ਸੀ. ਬੀ. ਨੇ ਟਵੀਟ ਕੀਤਾ ਕਿ ਵਾਨਿੰਦੂ ਹਸਰੰਗਾ ਤੇ ਦੁਸ਼ਮੰਤ ਚਮੀਰਾ ਨੇ ਆਰ. ਸੀ. ਬੀ. ਦਾ ਬਾਇਓ ਬਬਲ ਛੱਡ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਟੀ-20 ਵਰਲਡ ਕ੍ਰਪ ਕੁਆਲੀਫਾਇਰ ਲਈ ਸ਼੍ਰੀਲੰਕਾਈ ਟੀਮ ਨਾਲ ਜੁੜਨਾ ਹੈ।

ਇਸ 'ਚ ਕਿਹਾ ਗਿਆ ਹੈ ਕਿ ਅਸੀਂ ਉਨ੍ਹਾਂ ਦੋਵਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹਾਂ ਤੇ ਆਈ. ਪੀ. ਐੱਲ. 2021 ਦੇ ਦੌਰਾਨ ਉਨ੍ਹਾਂ ਦੇ ਪੇਸ਼ੇਵਰਪੁਣੇ ਤੇ ਸਖ਼ਤ ਮਿਹਨਤ ਦੇ ਲਈ ਧੰਨਵਾਦ ਕਰਦੇ ਹਾਂ। ਸ਼੍ਰੀਲੰਕਾ ਨੂੰ ਵਰਲਡ ਕੱਪ 'ਚ ਗਰੁੱਪ ਏ 'ਚ ਰਖਿਆ ਗਿਆ ਹੈ ਤੇ ਉਹ ਕੁਆਲੀਫਾਇਰ 'ਚ ਆਪਣਾ ਪਹਿਲਾ ਮੈਚ 18 ਅਕਤੂਬਰ ਨੂੰ ਆਬੂਧਾਬੀ 'ਚ ਨਾਮੀਬੀਆ ਖ਼ਿਲਾਫ਼ ਖੇਡੇਗਾ।


author

Tarsem Singh

Content Editor

Related News