ਨਤੀਜਾ ਇਸ ’ਤੇ ਨਿਰਭਰ ਕਰੇਗਾ ਕਿ ਅਸ਼ਵਿਨ ਤੇ ਜਡੇਜਾ ਨਾਲ ਕਿਵੇਂ ਨਜਿੱਠਦੇ ਹਨ ਸਾਡੇ ਬੱਲੇਬਾਜ਼ : ਮੈਕਸਵੈੱਲ

Saturday, Sep 28, 2024 - 11:34 AM (IST)

ਨਵੀਂ ਦਿੱਲੀ– ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਲੱਗਦਾ ਹੈ ਕਿ ਆਗਾਮੀ ਬਾਰਡਰ-ਗਾਵਸਕਰ ਟਰਾਫੀ ਵਿਚ ਆਸਟ੍ਰੇਲੀਆ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਮੇਜ਼ਬਾਨ ਟੀਮ ਦੇ ਬੱਲੇਬਾਜ਼ ਭਾਰਤ ਦੀ ਚੋਟੀ ਦੀ ਸਪਿਨ ਜੋੜੀ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਨਾਲ ਕਿਸ ਤਰ੍ਹਾਂ ਨਾਲ ਨਜਿੱਠਦੇ ਹਨ। ਭਾਰਤ ਨੇ 2018-19 ਤੇ 2020-21 ਦੇ ਦੌਰਿਆਂ ’ਤੇ ਇਤਿਹਾਸਕ ਜਿੱਤ ਦਰਜ ਕੀਤੀ ਸੀ ਤੇ ਹੁਣ ਟੀਮ ਦੀਆਂ ਨਜ਼ਰਾਂ ਲਗਾਤਾਰ ਤੀਜੀ ਲੜੀ ’ਤੇ ਕਬਜ਼ਾ ਕਰਨ ’ਤੇ ਲੱਗੀਆਂ ਹਨ। ਸਗੋਂ ਭਾਰਤ ਏਸ਼ੀਆ ਦਾ ਇਕਲੌਤਾ ਦੇਸ਼ ਹੈ, ਜਿਸ ਨੇ ਟੈਸਟ ਲੜੀ ਵਿਚ ਆਸਟ੍ਰੇਲੀਆ ਨੂੰ  ਉਸ ਦੀ ਧਰਤੀ ’ਤੇ ਹਰਾਇਆ ਹੈ। ਮੈਕਸਵੈੱਲ ਨੇ ਕਿਹਾ ਕਿ ਅਕਸਰ ਅਸ਼ਵਿਨ ਤੇ ਜਡੇਜਾ ਦੀ ਜੋੜੀ ਖੇਡ ਦਾ ਨਤੀਜਾ ਤੈਅ ਕਰਦੀ ਹੈ।
ਮੈਕਸਵੈੱਲ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਲੰਬੇ ਸਮੇਂ ਤੱਕ ਅਸ਼ਵਿਨ ਤੇ ਜਡੇਜਾ ਵਰਗੇ ਗੇਂਦਬਾਜ਼ਾਂ ਵਿਰੁੱਧ ਖੇਡਣ ਤੋਂ ਬਾਅਦ ਤੋਂ ਅਜਿਹਾ ਲੱਗਦਾ ਹੈ ਕਿ ਅਸੀਂ ਲਗਾਤਾਰ ਇਨ੍ਹਾਂ ਦੋਵਾਂ ਦਾ ਸਾਹਮਣਾ ਕੀਤਾ ਹੈ। ਅਤੇ ਅਕਸਰ ਉਨ੍ਹਾਂ ਵਿਰੁੱਧ ਸਾਡਾ ਪ੍ਰਦਰਸ਼ਨ ਮੈਚ ਦਾ ਨਤੀਜਾ ਤੈਅ ਕਰਦਾ ਹੈ।’’ ਮੈਕਸਵੈੱਲ ਹਾਲਾਂਕਿ ਹੁਣ ਆਸਟ੍ਰੇਲੀਅਨ ਟੈਸਟ ਟੀਮ ਦੀ ਯੋਜਨਾ ਦਾ ਹਿੱਸਾ ਨਹੀਂ ਹੈ ਤੇ 2017 ਵਿਚ ਆਪਣਾ ਆਖਰੀ ਟੈਸਟ ਖੇਡਣ ਤੋਂ ਬਾਅਦ ਉਸ ਨੇ ਕਿਹਾ ਕਿ ਉਸਦੇ ਦੇਸ਼ ਦੇ ਬੱਲੇਬਾਜ਼ਾਂ ਨੂੰ ਭਾਰਤ ਦੇ ਸੀਨੀਅਰ ਸਪਿਨਰਾਂ ਵਿਰੁੱਧ ਬਿਹਤਰੀਨ ਬੱਲੇਬਾਜ਼ੀ ਕਰਨੀ ਪਵੇਗੀ।
ਅਸ਼ਵਿਨ ਤੇ ਜਡੇਜਾ ਨੇ ਮਿਲ ਕੇ 330 ਪਾਰੀਆਂ ਵਿਚ 821 ਵਿਕਟਾਂ ਲਈਆਂ ਹਨ, ਜਿਸ ਵਿਚ 50 ਵਾਰ ਉਹ 5 ਵਿਕਟਾਂ ਲੈ ਚੁੱਕੇ ਹਨ। ਉਸ ਨੇ ਕਿਹਾ, ‘‘ਜੇਕਰ ਅਸੀਂ ਇਨ੍ਹਾਂ ਦੋਵਾਂ (ਅਸ਼ਵਿਨ/ਜਡੇਜਾ) ਵਿਰੁੱਧ ਚੰਗਾ ਖੇਡਦੇ ਹਾਂ ਤਾਂ ਅਸੀਂ ਚੰਗੀ ਸਥਿਤੀ ਵਿਚ ਹੋਵਾਂਗੇ। ਇਹ ਦੋਵੇਂ ਖਿਡਾਰੀ ਮੇਰੇ ਕਰੀਅਰ ਵਿਚ ਜ਼ਿਆਦਾ ਸਮੇਂ ਗੇਂਦਬਾਜ਼ੀ ਕਰਦੇ ਰਹੇ ਹਨ।’’ ਉਸ ਨੇ ਭਾਰਤੀ ਤੇਜ਼ ਗੇਂਦਬਾਜ਼ੀ ਦੇ ਆਗੂ ਜਸਪ੍ਰੀਤ ਬੁਮਰਾਹ ਦੀ ਵੀ ਸ਼ਲਾਘਾ ਕਰਦੇ ਹੋਏ ਕਿਹਾ,‘‘ਅਤੇ ਹੁਣ ਜਸਪ੍ਰੀਤ ਬੁਮਰਾਹ। ਮੈਂ 2013 ਵਿਚ ਮੁੰਬਈ ਵਿਚ ਆਈ.ਪੀ.ਐੱਲ. ਵਿਚ ਉਸਦੇ ਪਹਿਲੇ ਸੈਸ਼ਨ ਵਿਚ ਉੱਥੇ ਸੀ ਤੇ ਨੈੱਟ ’ਚ ਲੱਗਭਗ ਹਰ ਦਿਨ ਉਸਦਾ ਸਾਹਮਣਾ ਕਰਦਾ ਸੀ। ਤਦ ਉਹ ਨੌਜਵਾਨ ਪ੍ਰਤਿਭਾ ਸੀ ਤੇ ਹੁਣ ਉਸ ਨੂੰ ਇਸ ਤਰ੍ਹਾਂ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਦੇ ਹੋਏ ਦੇਖਣਾ ਅਦਭੁੱਤ ਹੈ ਜਿਹੜਾ ਸਾਰੇ ਤਿੰਨੇ ਸਵਰੂਪਾਂ ਵਿਚ ਸੰਭਾਵਿਤ ਸਰਵਸ੍ਰੇਸ਼ਠ ਗੇਂਦਬਾਜ਼ ਹੈ।


Aarti dhillon

Content Editor

Related News