ਕੋਹਲੀ ਦੀ ਕਪਤਾਨੀ ਛੱਡਣ ਦੀ ਅਸਲ ਵਜ੍ਹਾ ਸਿਰਫ਼ ਜ਼ਿਆਦਾ ਵਰਕਲੋਡ, ਜਾਣੋ ਇਸ ਬਾਰੇ ਵਿਸਥਾਰ ਨਾਲ

Friday, Sep 17, 2021 - 02:55 PM (IST)

ਕੋਹਲੀ ਦੀ ਕਪਤਾਨੀ ਛੱਡਣ ਦੀ ਅਸਲ ਵਜ੍ਹਾ ਸਿਰਫ਼ ਜ਼ਿਆਦਾ ਵਰਕਲੋਡ, ਜਾਣੋ ਇਸ ਬਾਰੇ ਵਿਸਥਾਰ ਨਾਲ

ਸਪੋਰਟਸ ਡੈਸਕ- ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਟੀ-20 ਵਰਲਡ ਕੱਪ ਦੇ ਬਾਅਦ ਟੀ-20 ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ। ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਵਰਕਲੋਡ ਘੱਟ ਕਰਨ ਲਈ ਅਜਿਹਾ ਕੀਤਾ ਹੈ। ਕੋਹਲੀ ਦੇ ਸੀਮਿਤ ਓਵਰ ਦੇ ਫ਼ਾਰਮੈਟ ਤੋਂ ਕਪਤਾਨੀ ਛੱਡਣ ਦੀਆਂ ਸੰਭਾਵਨਾਵਂ ਲੰਬੇ ਸਮੇਂ ਤੋਂ ਪ੍ਰਗਟਾਈਆਂ ਜਾ ਰਹੀਆਂ ਸਨ। ਵਿਰਾਟ ਨੇ ਕਪਤਾਨੀ ਛੱਡਣ ਦਾ ਐਲਾਨ ਟਵਿੱਟਰ 'ਤੇ ਇਕ ਲੈਟਰ ਸ਼ੇਅਰ ਕਰਕੇ ਕੀਤਾ। ਤਿੰਨ ਦਿਨ ਪਹਿਲਾਂ ਹੀ ਮੀਡੀਆ 'ਚ ਵਿਰਾਟ ਕੋਹਲੀ ਦੇ ਟੀ-20 ਟੀਮ ਦੀ ਕਪਤਨੀ ਛੱਡਣ ਦੀਆਂ ਖ਼ਬਰਾਂ ਆਈਆਂ ਸਨ। ਉਸ ਸਮੇਂ ਬੀ. ਸੀ. ਸੀ. ਆਈ. ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਨੂੰ ਨਕਾਰਿਆ ਸੀ, ਪਰ ਵੀਰਵਾਰ ਨੂੰ ਵਿਰਾਟ ਨੇ ਇਨ੍ਹਾਂ ਖ਼ਬਰਾਂ ਨੂੰ ਸਹੀ ਸਾਬਤ ਕਰ ਦਿੱਤਾ।
ਇਹ ਵੀ ਪੜ੍ਹੋ : ਤੇਂਦੁਲਕਰ ਤੇ ਕੋਹਲੀ ਸਮੇਤ ਇਨ੍ਹਾਂ ਕ੍ਰਿਕਟਰਾਂ ਨੇ PM ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮਦਿਨ ਮੌਕੇ ਦਿੱਤੀਆਂ ਸ਼ੁਭਕਾਮਨਾ

ਲੈਟਰ 'ਚ ਵਿਰਾਟ ਨੇ ਕੀ ਕਿਹਾ
ਕੋਹਲੀ ਨੇ ਵਰਕ ਲੋਡ ਨੂੰ ਆਪਣੇ ਫ਼ੈਸਲੇ ਦੀ ਵਜ੍ਹਾ ਦੱਸਿਆ ਸੀ। ਕੋਹਲੀ ਨੇ ਆਪਣੇ ਲੈਟਰ 'ਚ ਕਿਹਾ ਕਿ ਮੇਰੀ ਸਮਝ 'ਚ ਵਰਕ ਲੋਡ ਬਹੁਤ ਅਹਿਮ ਹੈ। ਮੈਂ ਪਿਛਲੇ 8-9 ਸਾਲਾਂ ਤੋਂ ਤਿੰਨੋ ਫਾਰਮੈਟ 'ਚ ਖੇਡ ਰਿਹਾ ਹਾ ਤੇ 5-6 ਸਾਲਾਂ ਤੋਂ ਕਪਤਾਨੀ ਕਰ ਰਿਹਾ ਹਾਂ। ਮੈਂ ਮਹਿਸੂਸ ਕਰ ਰਿਹਾ ਹਾਂ ਕਿ ਟੈਸਟ ਤੇ ਵਨ-ਡੇ 'ਚ ਟੀਮ ਇੰਡੀਆ ਦੀ ਕਪਾਤਨੀ ਲਈ ਖ਼ੁਦ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਲਈ ਮੈਨੂੰ ਥੋੜ੍ਹੀ ਸਪੇਸ ਚਾਹੀਦਾ ਹੈ। ਟੀ-20 ਕਪਤਾਨ ਦੇ ਤੌਰ 'ਤੇ ਮੈਂ ਟੀਮ ਨੂੰ ਆਪਣਾ ਸਭ ਕੁਝ ਦਿੱਤਾ ਹੈ। ਅੱਗੇ ਵੀ ਇਕ ਬੱਲੇਬਾਜ਼ ਦੇ ਤੌਰ 'ਤੇ ਮੈਂ ਟੀ-20 ਟੀਮ 'ਚ ਆਪਣਾ ਯੋਗਦਾਨ ਦੇਣਾ ਜਾਰੀ ਰੱਖਾਂਗਾ।
ਇਹ ਵੀ ਪੜ੍ਹੋ : Birthday Special : ਅਸ਼ਵਿਨ ਨੂੰ ਐਵੇਂ ਹੀ ਨਹੀਂ ਕਿਹਾ ਜਾਂਦਾ ਸਪਿਨਰ ਦਾ ਧਾਕੜ, ਰਿਕਾਰਡ ਭਰਦੇ ਨੇ ਹਾਮੀ

PunjabKesari

ਕੋਹਲੀ ਦੇ ਕਪਤਾਨੀ ਛੱਡਣ ਦਾ ਦੂਜਾ ਪ੍ਰਮੁੱਖ ਕਾਰਨ ਜਿਸ ਦਾ ਕੋਹਲੀ ਨੇ ਜ਼ਿਕਰ ਨਹੀਂ ਕੀਤਾ 
ਕੋਹਲੀ ਸੀਮਿਤ ਓਵਰ 'ਚ ਟੀਮ ਨੂੰ ਕੋਈ ਵੱਡਾ ਖ਼ਿਤਾਬ ਨਹੀਂ ਜਿਤਾ ਸਕੇ ਹਨ। ਜਦਕਿ ਦੂਜੇ ਪਾਸੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਮੁੰਬਈ ਇੰਡੀਅਨਜ਼ ਤੇ ਟੀਮ ਇੰਡੀਆ ਦੇ ਕਾਰਜਵਾਹਕ ਕਪਤਾਨ ਦੇ ਤੌਰ 'ਤੇ ਰਿਕਾਰਡ ਸ਼ਾਨਦਾਰ ਰਿਹਾ ਹੈ। 2020 'ਚ ਜਦੋਂ ਰੋਹਿਤ ਨੇ ਮੁੰਬਈ ਇੰਡੀਅਨਜ਼ ਨੂੰ 5ਵੀਂ ਵਾਰ ਚੈਂਪੀਅਨ ਬਣਾਇਆ ਤਾਂ ਉਦੋਂ ਤੋਂ ਹੀ ਕ੍ਰਿਕਟ ਮਾਹਰ ਰੋਹਿਤ ਨੂੰ ਸੀਮਿਤ ਓਵਰ ਦੀ ਕਪਤਾਨੀ ਦੇਣ ਦੀ ਮੰਗ ਕਰਨ ਲੱਗੇ। ਆਈ. ਸੀ. ਸੀ. ਦੀ ਵਰਲਡ ਟੈਸਟ ਚੈਂਪੀਅਨਸ਼ਿਪ 'ਚ ਭਾਰਤ ਦੇ ਹਾਰਨ ਦੇ ਬਾਅਦ ਇਕ ਵਾਰ ਫਿਰ ਇਸ ਤਰ੍ਹਾਂ ਦੀ ਮੰਗ ਉਠਣ ਲੱਗੀ ਸੀ। ਪਿਛਲੇ ਦੋ ਸਾਲ ਤੋਂ ਕੋਹਲੀ ਦਾ ਬੱਲੇਬਾਜ਼ ਦੇ ਤੌਰ 'ਚ ਪ੍ਰਦਰਸ਼ਨ ਖ਼ਰਾਬ ਰਿਹਾ ਹੈ ਤੇ ਉਨ੍ਹਾਂ 'ਤੇ ਕਪਤਾਨੀ ਦਾ ਦਬਾਅ ਦਿਸ ਰਿਹਾ ਹੈ। 2016 ਤੋਂ 2018 ਵਿਚਾਲੇ ਕੋਹਲੀ ਕਰੀਅਰ ਦੀ ਸਭ ਤੋਂ ਸ਼ਾਨਦਾਰ ਫ਼ਾਰਮ 'ਚ ਸਨ। ਇਸ ਦੌਰਾਨ ਜ਼ਿਆਦਾਤਰ ਉਨ੍ਹਾਂ ਨੇ ਸਿਰਫ਼ ਟੈਸਟ ਮੈਚਾਂ ਦੀ ਕਪਤਾਨੀ ਕੀਤੀ ਸੀ। ਵਨ-ਡੇ ਤੇ ਟੀ-20 'ਚ ਉਹ ਧੋਨੀ ਦੀ ਕਪਤਾਨੀ 'ਚ ਖੇਡ ਰਹੇ ਸਨ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਟੀ-20 'ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਕਪਤਾਨ ਹਨ ਪਰ ਉਹ ਆਪਣੀ ਕਪਤਾਨੀ 'ਚ ਕੋਈ ਆਈ. ਸੀ. ਸੀ. ਟੂਰਨਾਮੈਂਟ ਜਿੱਤ ਸਕੇ। ਇਹ ਵੀ ਉਨ੍ਹਾਂ ਦੀ ਕਪਤਾਨੀ ਛੱਡਣ ਦਾ ਮੁੱਖ ਕਾਰਨ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News