ਸੇਰੇਨਾ ਖਿਲਾਫ ਮੈਚ ਕਾਫੀ ਵਿਸ਼ੇਸ਼ ਹੋਵੇਗਾ : ਵੀਨਸ

08/13/2020 10:20:37 PM

ਨਿਊਯਾਰਕ– ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਦੀ ਭੈਣ ਵੀਨਸ ਵਿਲੀਅਮਸ ਦਾ ਕਹਿਣਾ ਹੈ ਕਿ ਕੇਂਟੁਕੀ ਵਿਚ ਡਬਲਯੂ. ਟੀ. ਏ. ਟੂਰਨਾਮੈਂਟ ਦੌਰਾਨ ਦੋਵਾਂ ਵਿਚਾਲੇ ਹੋਣ ਵਾਲਾ ਮੁਕਾਬਲਾ ਕਾਫੀ ਵਿਸ਼ੇਸ਼ ਹੋਵੇਗਾ।
ਦੋ ਸਾਬਕਾ ਨੰਬਰ ਇਕ ਰੈਂਕਿੰਗ ਦੀਆਂ ਮਹਿਲਾ ਖਿਡਾਰੀਆਂ ਤੇ ਕੁੱਲ ਮਿਲਾ ਕੇ 30 ਗ੍ਰੈਂਡ ਸਲੈਮ ਸਿੰਗਲਜ਼ ਖਿਤਾਬ ਜਿੱਤ ਚੁੱਕੀਆਂ (ਸੇਰੇਨਾ 23 ਤੇ ਉਸਦੀ ਵੱਡੀ ਭੈਣ ਵੀਨਸ 7) ਲਈ ਇਹ ਮੌਕਾ ਹੋਵੇਗਾ ਕਿ ਉਹ ਦੇਖ ਸਕਣ ਕਿ ਖੇਡ ਤੋਂ ਤਕਰੀਬਨ 6 ਮਹੀਨੇ ਦੂਰ ਰਹਿਣ ਤੋਂ ਬਾਅਦ ਉਨ੍ਹਾਂ ਦੀ ਖੇਡ ਦਾ ਪੱਧਰ ਕਿਹੋ ਜਿਹਾ ਹੈ। ਨਾਲ ਹੀ ਦਰਸ਼ਕਾਂ ਲਈ ਵੀ ਇਹ ਟੈਨਿਸ ਵਾਪਸੀ ਦੌਰਾਨ ਬਿਹਤਰੀਨ ਮੈਚ ਦੇਖਣ ਦਾ ਮੌਕਾ ਹੋਵੇਗਾ ਕਿਉਂਕਿ ਕੋਰੋਨਾ ਵਾਇਰਸ ਦੇ ਕਾਰਣ ਖੇਡ ਗਤੀਵਿਧੀਆਂ ਠੱਪ ਹੋ ਗਈਆਂ ਸਨ।


Gurdeep Singh

Content Editor

Related News