ਚੈਂਪੀਅਨਸ ਟਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ICC ਦਾ ਵਫ਼ਦ ਕਰੇਗਾ ਪਾਕਿ ਦਾ ਦੌਰਾ

Monday, Sep 09, 2024 - 05:42 PM (IST)

ਨਵੀਂ ਦਿੱਲੀ (ਬਿਊਰੋ) : ਪਾਕਿਸਤਾਨ 'ਚ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੀਮ ਆਉਣ ਵਾਲੇ ਹਫ਼ਤਿਆਂ 'ਚ ਪਾਕਿਸਤਾਨ ਦਾ ਦੌਰਾ ਕਰਨ ਜਾ ਰਹੀ ਹੈ। ਸਪੋਰਟਸ ਟਾਕ ਦੀ ਰਿਪੋਰਟ ਅਨੁਸਾਰ, ਤਿਆਰੀਆਂ ਅਤੇ ਹੋਰ ਮਹੱਤਵਪੂਰਨ ਪਹਿਲੂਆਂ ਦਾ ਨਿਰੀਖਣ ਕਰਨ ਲਈ ਆਈ. ਸੀ. ਸੀ. ਟੀਮ ਅਗਲੇ ਕੁਝ ਦਿਨਾਂ (ਵੱਧ ਤੋਂ ਵੱਧ 10 ਦਿਨਾਂ ਦੇ ਅੰਦਰ) ਪਾਕਿਸਤਾਨ ਪਹੁੰਚ ਸਕਦੀ ਹੈ।

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਦੌਰੇ ਤੋਂ ਬਾਅਦ ਕ੍ਰਿਕਟ ਦੀ ਸਰਵਉੱਚ ਸੰਸਥਾ ਟੂਰਨਾਮੈਂਟ ਦੇ ਪ੍ਰੋਗਰਾਮ ਅਤੇ ਟਿਕਟਾਂ ਦੀ ਵਿਕਰੀ ਦਾ ਐਲਾਨ ਕਰ ਸਕਦੀ ਹੈ। ਇਸ ਸਾਲ ਦੇ ਸ਼ੁਰੂ 'ਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਤਿੰਨ ਸਟੇਡੀਅਮਾਂ-ਲਾਹੌਰ ਦੇ ਗੱਦਾਫੀ ਸਟੇਡੀਅਮ, ਕਰਾਚੀ 'ਚ ਨੈਸ਼ਨਲ ਸਟੇਡੀਅਮ ਅਤੇ ਰਾਵਲਪਿੰਡੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਨੂੰ ਅਪਗ੍ਰੇਡ ਕਰਨ ਲਈ 12.80 ਬਿਲੀਅਨ ਰੁਪਏ ਦਾ ਬਜਟ ਰੱਖਿਆ ਸੀ, ਜਿੱਥੇ ਇਹ ਟੂਰਨਾਮੈਂਟ ਖੇਡਿਆ ਜਾਵੇਗਾ।

ਹਾਲਾਂਕਿ, ਟੂਰਨਾਮੈਂਟ 'ਚ ਭਾਰਤ ਦੀ ਭਾਗੀਦਾਰੀ ਅਜੇ ਤੈਅ ਨਹੀਂ ਹੈ ਕਿਉਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਇਸ ਬਾਰੇ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਿਹਾ ਹੈ। ਇਸ ਦੌਰਾਨ ਪੀ. ਸੀ. ਬੀ. ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਉਹ ਬੀ. ਸੀ. ਸੀ. ਆਈ. ਦੇ ਸੰਪਰਕ 'ਚ ਹਨ ਅਤੇ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਜੀਓ ਨਿਊਜ਼ ਨੇ ਨਕਵੀ ਦੇ ਹਵਾਲੇ ਨਾਲ ਕਿਹਾ, ''ਚੈਂਪੀਅਨਜ਼ ਟਰਾਫੀ ਪਾਕਿਸਤਾਨ 'ਚ ਹੋਵੇਗੀ ਅਤੇ ਅਸੀਂ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਬੋਰਡਾਂ ਦੇ ਸੰਪਰਕ 'ਚ ਹਾਂ। ਅਸੀਂ ਜੈ ਸ਼ਾਹ ਦੇ ਸੰਪਰਕ 'ਚ ਹਾਂ ਅਤੇ ਉਨ੍ਹਾਂ ਨੂੰ ਆਈ. ਸੀ. ਸੀ. ਚੇਅਰਮੈਨ ਬਣਨ ਨਾਲ ਕੋਈ ਸਮੱਸਿਆ ਨਹੀਂ ਹੈ। 8 ਅਤੇ 9 ਸਤੰਬਰ ਨੂੰ ਏਸ਼ੀਅਨ ਕ੍ਰਿਕਟ ਕੌਂਸਲ (ਏ. ਸੀ. ਸੀ.) ਦੀ ਬੈਠਕ ਹੋਵੇਗੀ, ਜਿਸ 'ਚ ਸਲਮਾਨ ਨਾਸਿਰ ਸ਼ਿਰਕਤ ਕਰਨਗੇ। ਇਸ ਮੀਟਿੰਗ 'ਚ ਨਵੇਂ ਪ੍ਰਧਾਨ ਨਾਲ ਸਬੰਧਤ ਮਾਮਲੇ ਤੈਅ ਕੀਤੇ ਜਾਣਗੇ। ਪਿਛਲੇ ਮਹੀਨੇ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਆਈ. ਸੀ. ਸੀ. ਦੇ ਨਵੇਂ ਚੇਅਰਮੈਨ ਬਣੇ ਹਨ, ਜਿਸ ਕਾਰਨ ਉਨ੍ਹਾਂ ਨੂੰ ਏ. ਸੀ. ਸੀ. ਅਤੇ ਬੀ. ਸੀ. ਸੀ. ਆਈ. 'ਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਵੇਗਾ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਭਾਰਤ ਨੇ ਏਸ਼ੀਆ ਕੱਪ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਮੈਚ ਕੋਲੰਬੋ, ਸ਼੍ਰੀਲੰਕਾ 'ਚ ਖੇਡੇ ਗਏ ਸਨ, ਜਦਕਿ ਬਾਕੀ ਟੂਰਨਾਮੈਂਟ ਪਾਕਿਸਤਾਨ 'ਚ ਹੋਇਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


sunita

Content Editor

Related News