ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ ''ਚ

Monday, Oct 12, 2026 - 02:32 PM (IST)

ਏਸ਼ੀਆਈ ਚੈਂਪੀਅਨਜ਼ ਟਰਾਫ਼ੀ: 5 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਸਭ ਤੋਂ ਸਫ਼ਲ ਟੀਮ ਵਜੋਂ ਉਤਰੇਗੀ ਮੈਦਾਨ ''ਚ

ਨਵੀਂ ਦਿੱਲੀ : ਏਸ਼ੀਆਈ ਚੈਂਪੀਅਨਜ਼ ਟਰਾਫ਼ੀ (ACT) ਵਿੱਚ 5 ਵਾਰ ਦੀ ਖਿਤਾਬੀ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਇਸ ਮਹੀਨੇ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਵਿਖੇ 27 ਅਕਤੂਬਰ ਤੋਂ 5 ਨਵੰਬਰ ਤੱਕ ਖੇਡੀ ਜਾਣ ਵਾਲੀ ਚੈਂਪੀਅਨਸ਼ਿਪ ਵਿੱਚ ਸਭ ਤੋਂ ਸਫ਼ਲ ਟੀਮ ਵਜੋਂ ਪ੍ਰਵੇਸ਼ ਕਰੇਗੀ। ਭਾਰਤ ਨੇ 2011 ਵਿੱਚ ਇਸ ਦੇ ਪਹਿਲੇ ਟੂਰਨਾਮੈਂਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਪਹਿਲਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ 2016, 2018 (ਸੰਯੁਕਤ ਜੇਤੂ), 2023 ਅਤੇ 2024 ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ।
 


author

Tarsem Singh

Content Editor

Related News