ਭਾਰਤ ਖਿਲਾਫ ਪਹਿਲੀ ਦੋਪੱਖੀ ਸੀਰੀਜ਼ ਸਹੀ ਦਿਸ਼ਾ ’ਚ ਉਠਾਇਆ ਕਦਮ : ਟ੍ਰਾਟ

Sunday, Jan 14, 2024 - 12:01 PM (IST)

ਭਾਰਤ ਖਿਲਾਫ ਪਹਿਲੀ ਦੋਪੱਖੀ ਸੀਰੀਜ਼ ਸਹੀ ਦਿਸ਼ਾ ’ਚ ਉਠਾਇਆ ਕਦਮ : ਟ੍ਰਾਟ

ਇੰਦੌਰ : ਭਾਰਤ ਖਿਲਾਫ ਸੀਮਿਤ ਓਵਰਾਂ ਦੀ ਪਹਿਲੀ ਦੋਪੱਖੀ ਸੀਰੀਜ਼ ਨੂੰ ‘ਸਹੀ ਦਿਸ਼ਾ ’ਚ ਉਠਾਇਆ ਕਦਮ’ ਕਰਾਰ ਦਿੰਦੇ ਹੋਏ ਅਫਗਾਨਿਸਤਾਨ ਦੇ ਕੋਚ ਜੋਨਾਥਨ ਟ੍ਰਾਟ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਟੀਮ ਨੂੰ ਭਵਿੱਖ ’ਚ ਹੋਰ ਦੇਸ਼ਾਂ ਖਿਲਾਫ ਵੀ ਜ਼ਿਆਦਾ ਮੌਕੇ ਮਿਲਣਗੇ।

ਇਹ ਵੀ ਪੜ੍ਹੋ : ਭਾਰਤੀ ਮਹਿਲਾ ਹਾਕੀ ਟੀਮ ਓਲੰਪਿਕ ਕੁਆਲੀਫਾਇਰ ’ਚ ਅਮਰੀਕਾ ਤੋਂ ਹਾਰੀ

ਅਫਗਾਨਿਸਤਾਨ ਨੇ 2018 ’ਚ ਭਾਰਤ ਖਿਲਾਫ ਇਕ ਟੈਸਟ ਖੇਡਿਆ ਸੀ। ਕੋਚ ਜੋਨਾਥਨ ਟ੍ਰਾਟ ਨੇ ਕਿਹਾ,‘‘ਦੋਪੱਖੀ ਸੀਰੀਜ਼ (ਭਾਰਤ ਖਿਲਾਫ) ਸਾਡੀ ਟੀਮ ਲਈ ਸਹੀ ਦਿਸ਼ਾ ’ਚ ਇਕ ਕਦਮ ਹੈ। ਇਹ ਟੀਮ ਵੱਲੋਂ ਕੀਤੀ ਗਈ ਤਰੱਕੀ ਦਾ ਸੰਕੇਤ ਹੈ।”


author

Tarsem Singh

Content Editor

Related News