ਖੇਡ ਜਗਤ ਨੂੰ ਵੱਡਾ ਝਟਕਾ, 28 ਸਾਲਾਂ ਖਿਡਾਰੀ ਨੇ ਫਾਨੀ ਸੰਸਾਰ ਨੂੰ ਆਖਿਆ ਅਲਵਿਦਾ
Monday, Aug 19, 2024 - 01:34 PM (IST)
ਨਵੀਂ ਦਿੱਲੀ (ਬਿਊਰੋ) : ਇਸ ਵੇਲੇ ਖੇਡ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੇ ਖੇਡ ਪ੍ਰੇਮੀਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਦਰਅਸਲ, ਅੰਤਰਰਾਸ਼ਟਰੀ ਬੇਸਬਾਲ ਖਿਡਾਰੀ ਅਤੇ ਸਾਫਟਬਾਲ ਖਿਡਾਰੀ ਸਿਮਰਤ ਸਿੰਘ ਗਿੱਲ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਸਿਮਰਤ ਗਿੱਲ 7 ਵਾਰ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਪੁਜ਼ੀਸ਼ਨ ਧਾਰਕ ਅਤੇ 6 ਵਾਰ ਨੈਸ਼ਨਲ ਸਕੂਲ ਦੇ ਪੁਜ਼ੀਸ਼ਨ ਧਾਰਕ ਸਨ। ਉਨ੍ਹਾਂ ਦੇ ਦਿਹਾਂਤ ਨਾਲ ਸ਼ਹਿਰ ਦੇ ਸਮੁੱਚੇ ਖੇਡ ਜਗਤ 'ਚ ਸੋਗ ਦੀ ਲਹਿਰ ਹੈ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਫੁੱਟਿਆ ਪੰਜਾਬੀ ਕਲਾਕਾਰਾਂ ਦਾ ਗੁੱਸਾ, ਬੋਲੇ- ਭਾਰਤ 'ਚ ਕੁੜੀਆਂ ਸੁਰੱਖਿਅਤ ਨਹੀਂ....
ਦੱਸ ਦੇਈਏ ਕਿ ਸਿਮਰਤ ਗਿੱਲ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਆਪਣੇ ਖੇਡ ਕਰੀਅਰ 'ਚ ਭਵਨ ਵਿਦਿਆਲਿਆ ਸਕੂਲ, ਨਿਊ ਚੰਡੀਗੜ੍ਹ 'ਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕਰ ਰਹੇ ਗਿੱਲ ਨੇ ਸਾਲ 2015 'ਚ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹੋਏ ਪ੍ਰੈਜ਼ੀਡੈਂਸ਼ੀਅਲ ਬੇਸਬਾਲ ਕੱਪ 'ਚ ਭਾਰਤ ਦੀ ਨੁਮਾਇੰਦਗੀ ਕੀਤੀ, ਜਿਥੋਂ ਭਾਰਤ ਨੂੰ ਸੋਨ ਤਗ਼ਮਾ ਮਿਲਿਆ ਸੀ।
ਇਹ ਖ਼ਬਰ ਵੀ ਪੜ੍ਹੋ - ਕੋਲਕਾਤਾ ਰੇਪ ਕੇਸ 'ਤੇ ਕਰਨ ਔਜਲਾ ਦਾ ਫੁੱਟਿਆ ਗੁੱਸਾ, ਕਿਹਾ- ਬਲਾਤਕਾਰੀ 'ਤੇ ਕੋਈ ਰਹਿਮ ਨਹੀਂ...
ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਗਿੱਲ ਭਾਰਤੀ ਬੇਸਬਾਲ ਟੀਮ ਦੇ ਫਿਜ਼ੀਕਲ ਟਰੇਨਰ ਰਹੇ ਹਨ। ਗੁਰਚਰਨ ਦੀ ਅਗਵਾਈ 'ਚ ਭਾਰਤ ਨੇ 1996 'ਚ ਪੇਈਚਿੰਗ 'ਚ ਸਪੈਸ਼ਲ ਉਲੰਪਿਕ ਵਲੋਂ ਖੇਡਾਂ 'ਚ ਵੱਖ-ਵੱਖ ਮੁਕਾਬਲਿਆਂ ਵਿਚ ਤਿੰਨ ਕਰਵਾਈਆਂ ਏਸ਼ੀਆ ਪੈਸੀਫਿਕ ਤਗਮੇ ਜਿੱਤੇ ਸਨ। ਉਨ੍ਹਾਂ ਦੇ ਅਚਾਨਕ ਛੋਟੀ ਉਮਰੇ ਦਿਹਾਂਤ ਨੇ ਖੇਡ ਪ੍ਰੇਮੀਆਂ ਨੂੰ ਵੱਡਾ ਝਟਕਾ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।