ਠਾਕੁਰ ਨੇ ਖਿਡਾਰੀਆਂ ਦੇ ‘ਸਪਲੀਮੈਂਟ’ ਜਾਂਚ ਕੇਂਦਰ ਦਾ ਉਦਘਾਟਨ ਕਰਦੇ ਹੋਏ ਡੋਪਿੰਗ ਤੋਂ ਦੂਰ ਰਹਿਣ ਦੀ ਵਕਾਲਤ ਕੀਤੀ
Friday, Feb 09, 2024 - 06:59 PM (IST)
ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ‘ਸਪਲੀਮੈਂਟ’ (ਪੋਸ਼ਣ ਸੰਬੰਧੀ ਪੂਰਕ) ਦੀ ਜਾਂਚ ਲਈ ਸ਼ੁੱਕਰਵਾਰ ਨੂੰ ਗਾਂਧੀ ਨਗਰ ਵਿਚ ਇਕ ਸ਼ਾਨਦਾਰ ਕੇਂਦਰ ਦਾ ਉਦਘਾਟਨ ਕਰਦੇ ਹੋਏ ਖੇਡਾਂ ਨੂੰ ਡੋਪਿੰਗ ਤੋਂ ਦੂਰ ਰਹਿਣ ਦੀ ਵਕਾਲਤ ਕੀਤੀ। ਠਾਕੁਰ ਨੇ ਗੁਜਰਾਤ ਦੇ ਗਾਂਧੀਨਗਰ ਵਿਚ ਰਾਸ਼ਟਰੀ ਫੋਰੈਂਸਿੰਕ ਵਿਗਿਆਨ ਯੂਨੀਵਰਸਿਟੀ (ਐੱਨ. ਐੱਫ. ਐੱਸ. ਯੂ.) ਵਿਚ ਖਿਡਾਰੀਆਂ ਦੇ ਲਈ ਸਪਲੀਮੈਂਟ ਜਾਂਚ ਕੇਂਦਰ (ਸੀ.ਓ. ਈ.-ਐੱਨ. ਐੱਸ. ਟੀ. ਐੱਸ.) ਦਾ ਆਨਲਾਈਨ ਉਦਘਾਟਨ ਕੀਤਾ। ਸੀ. ਓ. ਈ.-ਐੱਨ. ਐੱਸ. ਟੀ. ਐਸ. ਖਿਡਾਰੀਆਂ ਲਈ ਸਪਲੀਮੈਂਟ ਦਾ ਟੈਸਟ ਕਰੇਗਾ ਤਾਂ ਕਿ ਇਹ ਤੈਅ ਹੋ ਸਕੇ ਕਿ ਵੱਡੀਆਂ ਪ੍ਰਤੀਯੋਗਿਤਾਵਾਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਸਿਰਫ ਬੈਸਟ ਉਤਪਾਦ ਹੀ ਉਪਲਬੱਧ ਹੋ ਸਕਣ।’’
ਠਾਕੁਰ ਨੇ ‘ਰੋਡ ਟੂ ਪੈਰਿਸ 2024: ਚੈਂਪੀਅਨਿੰਗ ਕਲੀਨ ਸਪੋਰਟਸ ਐਂਡ ਯੂਨਾਈਟਿੰਗ ਫਾਰ ਐਂਟੀ-ਡੋਪਿੰਗ’ ਸੰਮੇਲਨ ਵਿਚ ਕਿਹਾ,‘‘ਜਦੋਂ ਅਸੀਂ ਰੋਡ ਟੂ ਪੈਰਿਸ ਦੇ ਬਾਰੇ ਵਿਚ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਇੰਨਾ ਕਹਿਣਾ ਹੈ ਕਿ ਸੁਰੱਖਿਅਤ ਖੇਡੋ, ਸਾਫ ਸੁਥਰਾ ਖੇਡੋ ਤੇ ਨਿਰਪੱਖ (ਡੋਪਿੰਗ ਵਰਗੀਆਂ ਚੀਜ਼ਾਂ ਦੇ ਬਿਨਾਂ) ਖੇਡੋ। ਇਸਦੇ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ। ਜਾਗਰੂਕਤਾ ਤੋਂ ਇਲਾਵਾ, ਤੁਹਾਨੂੰ ਖਿਡਾਰੀਆਂ ਨੂੰ ਸਹੀ ਸਹੂਲਤਾਂ ਵੀ ਮਿਲਣੀਆਂ ਵੀ ਚਾਹੀਦੀਆਂ ਹਨ।’’
ਉਸ ਨੇ ਕਿਹਾ,‘‘ਹੁਣ ਤਕ ਸਪਲੀਮੈਂਟ ਦੀ ਜਾਚ ਦੀ ਕੋਈ ਸਹੂਲਤ ਨਹੀਂ ਸੀ। ਹੁਣ ਇਹ ਸਾਡੇ ਕੋਲ ਹੈ। ਤੇ ਜੇਕਰ ਜਿੰਮ ਵਿਚ ਮਿਲਾਵਟੀ ਸਪਲੀਮੈਂਟ, ਸ਼ਕਤੀ ਵਧਾਊ ਦਵਾਈਆਂ ਤੇ ਉਨ੍ਹਾਂ ਦੀ ਜਾਂਚ ਹੁਣ ਇਸਦੇ ਰਾਹੀਂ ਕੀਤੀ ਜਾ ਸਕੇਗੀ। ਖਿਡਾਰੀ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਲਈ ਚੰਗੀ ਗੁਣਵੱਤਾ ਵਾਲੇ ਸਪਲੀਮੈਂਟ ਵੀ ਪ੍ਰਾਪਤ ਕਰ ਸਕਦੇ ਹਨ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।