INDvsENG: ਪੁਜਾਰਾ ਹੋਏ ਪਲੈਇੰਗ-11 ਤੋਂ ਬਾਹਰ, ਧਵਨ ਨੂੰ ਕੀਤਾ ਸ਼ਾਮਲ
Wednesday, Aug 01, 2018 - 05:18 PM (IST)

ਨਵੀਂ ਦਿੱਲੀ—ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲਾਂ ਟੈਸਟ ਮੈਚ ਬਰਮਿੰਘਮ ਦੇ ਐਜਬੇਸਟਨ 'ਚ ਸ਼ੁਰੂ ਹੋ ਗਿਆ ਹੈ। ਇੰਗਲੈਂਡ ਨੇ ਟਾਸ ਜਿੱਤ ਲਿਆ ਹੈ ਅਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ 'ਚ ਸ਼ਿਖਰ ਧਵਨ ਨੂੰ ਸ਼ਾਮਲ ਕੀਤਾ ਗਿਆ ਹੈ। ਜਦਕਿ ਚੇਤੇਸ਼ਵਰ ਪੁਜਾਰਾ ਨੂੰ ਆਖਰੀ 11 ਤੋਂ ਬਾਹਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੇ.ਐੱਲ. ਰਾਹੁਲ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ ਅਤੇ ਸਪਿਨਰਸ 'ਚੋਂ ਸਿਰਫ ਆਰ.ਅਸ਼ਵਿਨ ਨੂੰ ਜਗ੍ਹਾ ਮਿਲੀ ਹੈ। ਵਿਰਾਟ ਕੋਹਲੀ ਨੇ ਟੀਮ 'ਚ ਤਿੰਨ ਗੇਂਦਬਾਜ਼ ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਨੂੰ ਜਗ੍ਹਾ ਦਿੱਤੀ ਹੈ ਜਦਕਿ ਚੌਥੇ ਤੇਜ਼ ਗੇਂਦਬਾਜ਼ ਦੇ ਰੂਪ 'ਚ ਹਾਰਦਿਕ ਪੰਡਯਾ ਵੀ ਮੌਜੂਦ ਰਹਿਣਗੇ।
ਇਹ ਇੰਗਲੈਂਡ ਦਾ 1000ਵਾਂ ਟੈਸਟ ਮੈਚ ਹੋਵੇਗਾ। ਇਸ ਮੁਕਾਮ ਨੂੰ ਹਾਸਲ ਕਰਨ ਵਾਲੀ ਉਹ ਪਹਿਲੀ ਟੀਮ ਬਣੇਗੀ। ਦੋਵੇਂ ਟੀਮਾਂ ਲਈ ਇਹ ਸੀਰੀਜ਼ ਆਪਣੇ ਆਪ ਨੂੰ ਸਾਬਤ ਕਰਨ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ। ਟੈਸਟ 'ਚ ਦੋਵੇਂ ਟੀਮਾਂ ਆਉਣ ਵਾਲੀ ਚੁਣੌਤੀ ਲਈ ਕਮਰ ਕੱਸ ਚੁੱਕੀਆਂ ਹਨ।
ਇੰਗਲੈਂਡ ਨੇ ਆਪਣੇ ਆਖਰੀ 11 ਖਿਡਾਰੀਆਂ ਦੀ ਸੂਚੀ ਪਹਿਲਾਂ ਹੀ ਜਾਰੀ ਕਰ ਦਿੱਤੀ ਸੀ। ਇਸ 'ਚ ਮੋਇਨ ਅਲੀ ਦਾ ਨਾਂ ਨਹੀਂ ਹੈ। ਉਨ੍ਹਾਂ ਦੀ ਜਗ੍ਹਾ ਟੀਮ 'ਚ ਆਦਿਲ ਰਸ਼ੀਦ ਨੂੰ ਲਿਆ ਗਿਆ ਹੈ। ਇਸਦੇ ਇਲਾਵਾ ਤੇਜ਼ ਗੇਂਦਬਾਜ਼ ਸੈਮ ਕੁਰੈਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਸੈਮ ਪਾਕਿਸਤਾਨ ਖਿਲਾਫ ਵੀ ਟੈਸਟ ਮੈਚ ਖੇਡੇ ਸਨ।