ਟੈਨਿਸ ਸਟਾਰ ਏਨਾ ਫਿਰ ਬਣੇਗੀ ਮਾਂ, ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਤਸਵੀਰ
Tuesday, May 28, 2019 - 02:02 AM (IST)

ਨਵੀਂ ਦਿੱਲੀ— ਮੈਨਚੇਸਟਰ ਯੂਨਾਈਟੇਡ ਦੇ ਫੁੱਟਬਾਲਰ ਬਾਸਟੀਅਨ ਸ਼ਵੇਨਸਟੀਗਰ ਤੇ ਉਸਦੀ ਟੈਨਿਸ ਸਟਾਰ ਪਤਨੀ ਏਨਾ ਇਵਾਨੋਵਿਚ ਫਿਰ ਤੋਂ ਮਾਂ-ਬਾਪ ਬਣਨ ਜਾ ਰਹੇ ਹਨ। ਜਰਮਨ ਮਿਡਫੀਲਡਰ ਨੇ ਇਸ ਖਬਰ ਨੂੰ ਆਪਣੇ ਟਵਿਟਰ ਅਕਾਊਂਟ 'ਤੇ ਫੈਨਸ ਨੂੰ ਦਿੱਤੀ। ਇਸ ਪੋਸਟ 'ਚ 4 ਸੈੱਟ ਬੂਟ ਦਿਖਾਏ ਗਏ ਹਨ। ਜਿਸ 'ਚ ਇਕ ਬੂਟ ਦਾ ਸੈੱਟ ਬਹੁਤ ਛੋਟਾ ਹੈ। ਪੋਸਟ ਦੇ ਨਾਲ ਬਾਸਟੀਅਨ ਨੇ ਕੈਪਸ਼ਨ ਦਿੱਤਾ ਹੈ- ਅਸੀਂ ਪਿਆਰ ਤੇ ਖੁਸ਼ੀ ਨਾਲ ਭਰੇ ਹੋਏ ਹਾਂ। ਅਸੀਂ ਨਵੇਂ ਪਰਿਵਾਰ ਦੇ ਮੈਂਬਰ ਦਾ ਸਵਾਗਤ ਕਰਨ ਦੇ ਲਈ ਇੰਤਜ਼ਾਰ ਨਹੀਂ ਕਰ ਸਕਦੇ। ਲਵ ਯੂ ਅੰਨਾ ਇਵਾਨੋਵਿਚ- 3+1=31
ਅਜੇ ਪਿਛਲੇ ਸਾਲ ਹੀ ਮਾਰਚ 'ਚ ਏਨਾ ਨੇ ਬੇਟੇ ਲੁਕਾ ਨੂੰ ਜਨਮ ਦਿੱਤਾ ਸੀ। ਲੁਕਾ ਦੇ ਜਨਮ ਦਿਨ 'ਤੇ ਵੀ ਬਾਸਟੀਅਨ ਤੇ ਏਨਾ ਨੇ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ ਜੋ ਫੈਨਸ ਨੇ ਬਹੁਤ ਪਸੰਦ ਕੀਤੀਆਂ ਸਨ। 34 ਸਾਲਾ ਬਾਸਟੀਅਨ ਯੂਨਾਈਟੇਡ ਦੇ ਨਾਲ 2 ਸਾਲ ਖੇਡ ਚੁੱਕੇ ਹਨ ਤੇ ਉਸਦੀ ਜੀਵਨ ਸਾਥੀ ਏਨਾ 13 ਸਾਲ ਦੇ ਕਰੀਅਰ ਤੋਂ ਬਾਅਦ 2016 'ਚ ਸੰਨਿਆਸ ਲੈ ਚੁੱਕੀ ਹੈ। ਏਨਾ 2016 'ਚ ਟੈਨਿਸ ਰੈਂਕਿੰਗ 'ਚ ਇਕ ਨੰਬਰ 'ਤੇ ਪਹੁੰਚੀ ਸੀ ਇਸ ਸਾਲ ਉਸ ਨੇ ਫ੍ਰੈਂਚ ਓਪਨ ਵੀ ਜਿੱਤਿਆ ਸੀ।