ਘਰ 'ਚ ਵਰਕਆਊਟ ਕਰਦੀ ਨਜ਼ਰ ਆਈ ਟੈਨਿਸ ਸਟਾਰ ਸਾਨੀਆ ਮਿਰਜ਼ਾ (ਵੀਡੀਓ)

7/19/2020 9:17:05 PM

ਨਵੀਂ ਦਿੱਲੀ- ਕੋਰੋਨਾ ਦੇ ਕਾਰਨ ਜ਼ਿਆਦਾਤਰ ਭਾਰਤੀ ਖਿਡਾਰੀ ਅਜੇ ਘਰਾਂ 'ਚ ਹਨ ਤੇ ਖੁਦ ਨੂੰ ਫਿੱਟ ਰੱਖਣ ਦੇ ਲਈ ਘਰ 'ਚ ਹੀ ਵਰਕਆਊਟ (ਕਸਰਤ) ਕਰ ਰਹੇ ਹਨ। ਹਾਲ ਹੀ 'ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਵਰਕਆਊਟ ਕਰਦੀ ਨਜ਼ਰ ਆਈ। ਇਸ ਵੀਡੀਓ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਤੇ ਲੋਕ ਬਹੁਤ ਪਸੰਦ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 

You work hard you play harder 😉

A post shared by Sania Mirza (@mirzasaniar) on Jul 18, 2020 at 7:07am PDT


ਸਾਨੀਆ ਨੇ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ ਹੈ- ਤੁਸੀਂ ਸਖਤ ਮਿਹਨਤ ਕਰਦੇ ਹੋ, ਤੁਸੀਂ ਮੁਸ਼ਕਿਲ ਖੇਡ ਖੇਡਦੇ ਹੋ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸਾਨੀਆ ਡੱਬਲਸ ਤੇ ਕੇਟਲਬੇਲ ਦੀ ਮਦਦ ਨਾਲ ਅਭਿਆਸ ਕਰਦੀ ਨਜ਼ਰ ਆਈ। ਇਸ ਵੀਡੀਓ ਨੂੰ ਉਸਦੇ ਹਜ਼ਾਰਾਂ ਫੈਂਸ ਨੇ ਲਾਈਕ ਕੀਤਾ ਹੈ ਤੇ ਕੁਮੈਂਟ 'ਚ ਆਪਣੀ ਪ੍ਰਕਿਰਿਆ ਦਿੱਤੀ ਹੈ। ਸਾਨੀਆ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਘਰ 'ਚ ਹੀ ਹੈ ਤੇ 2021 ਟੋਕੀਓ ਓਲੰਪਿਕ ਦੀਆਂ ਤਿਆਰੀਆਂ ਕਰ ਰਹੀ ਹੈ।


Gurdeep Singh

Content Editor Gurdeep Singh