ਟੈਨਿਸ-ਏ. ਆਈ. ਟੀ. ਏ. ਨੇ ਸ਼੍ਰੀਰਾਮ ਬਾਲਾਜੀ ਨੂੰ ਡੇਵਿਸ ਕੱਪ ਟੀਮ ’ਚੋਂ ਕੀਤਾ ਬਾਹਰ
Wednesday, Dec 24, 2025 - 10:58 AM (IST)
ਨਵੀਂ ਦਿੱਲੀ- ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੀ ਚੋਣ ਕਮੇਟੀ ਨੇ ਨੀਦਰਲੈਂਡ ਖਿਲਾਫ ਹੋਣ ਵਾਲੇ ਡੇਵਿਸ ਕੱਪ ਮੁਕਾਬਲੇ ਲਈ ਮੰਗਲਵਾਰ ਨੂੰ ਐੱਨ. ਸ਼੍ਰੀਰਾਮ ਬਾਲਾਜੀ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਪਰ ਬਾਕੀ ਖਿਡਾਰੀਆਂ ਦੀ ਚੋਣ ਉਮੀਦ ਮੁਤਾਬਕ ਰਹੀ। ਪਹਿਲੇ ਦੌਰ ਦਾ ਕੁਆਲੀਫਾਇਰ ਮੁਕਾਬਲਾ 7 ਅਤੇ 8 ਫਰਵਰੀ ਨੂੰ ਬੈਂਗਲੁਰੂ ’ਚ ਖੇਡਿਆ ਜਾਵੇਗਾ।
ਸਿੰਗਲ ’ਚ ਭਾਰਤ ਦੀ ਚੁਣੋਤੀ ਦੀ ਅਗਵਾਈ ਸੁਮਿਤ ਨਾਗਲ ਕਰੇਗਾ, ਜਦਕਿ ਟੀਮ ’ਚ ਡਬਲ ਮਾਹਰ ਯੁਕੀ ਭਾਂਬਰੀ ਨਾਲ ਦੱਖਣੇਸ਼ਵਰ ਸੁਰੇਸ਼ ਅਤੇ ਕਰਣ ਸਿੰਘ ਵੀ ਸ਼ਾਮਲ ਹਨ। ਤਜੁਰਬੇਕਾਰ ਡਬਲ ਖਿਡਾਰੀ ਬਾਲਾਜੀ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਚੋਣ ਕਮੇਟੀ ਨੇ ਲੰਬੀ ਮਿਆਦ ਦੀ ਯੋਜਨਾ ਤਹਿਤ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਬਾਰੇ ਦੱਸਦਿਆਂ ਭਾਰਤੀ ਕਪਤਾਨ ਰੋਹਿਤ ਰਾਜਪਾਲ ਨੇ ਕਿਹਾ ਕਿ ਚੋਣਕਰਤਾ ਨੌਜਵਾਨ ਖਿਡਾਰੀਆਂ ’ਚ ਨਿਵੇਸ਼ ਕਰਨਾ ਚਾਹੁੰਦੇ ਸਨ।
