ਵਿੰਡੀਜ਼ ਦੌਰੇ ਲਈ 19 ਜੁਲਾਈ ਨੂੰ ਟੀਮ ਦੀ ਚੋਣ; ਧੋਨੀ ਦੇ ਭਵਿੱਖ 'ਤੇ ਫੈਸਲਾ ਨਹੀਂ

Monday, Jul 15, 2019 - 09:54 PM (IST)

ਵਿੰਡੀਜ਼ ਦੌਰੇ ਲਈ 19 ਜੁਲਾਈ ਨੂੰ ਟੀਮ ਦੀ ਚੋਣ; ਧੋਨੀ ਦੇ ਭਵਿੱਖ 'ਤੇ ਫੈਸਲਾ ਨਹੀਂ

ਨਵੀਂ ਦਿੱਲੀ- ਵੈਸਟਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ 19 ਜੁਲਾਈ ਨੂੰ ਹੋਵੇਗਾ ਪਰ 3 ਅਗਸਤ ਤੋਂ ਸ਼ੁਰੂ ਹੋਣ ਵਾਲੀ ਸੀਮਤ ਓਵਰਾਂ ਦੀ ਲੜੀ ਲਈ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਨੂੰ ਲੈ ਕੇ ਕੁਝ ਵੀ ਸਪੱਸ਼ਟ ਨਹੀਂ ਹੈ। ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ 9 ਜੁਲਾਈ ਨੂੰ ਨਿਊਜ਼ੀਲੈਂਡ ਤੋਂ ਹਾਰ ਤੋਂ ਬਾਅਦ ਤੋਂ ਹੀ ਧੋਨੀ ਦੇ ਭਵਿੱਖ 'ਤੇ ਚਰਚਾ ਕੀਤੀ ਜਾਣ ਲੱਗੀ ਹੈ। ਉਮੀਦ ਹੈ ਕਿ 38 ਸਾਲਾ ਇਹ ਵਿਕਟਕੀਪਰ ਬੱਲੇਬਾਜ਼ ਅਗਲੇ ਕੁਝ ਦਿਨਾਂ ਵਿਚ ਸੰਨਿਆਸ ਦਾ ਐਲਾਨ ਕਰ ਦੇਵੇਗਾ।

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਪ੍ਰਬੰਧਕ ਕਮੇਟੀ (ਸੀ. ਓ. ਏ.) ਨਾਲ ਮੁਲਾਕਾਤ ਤੋਂ ਬਾਅਦ ਚੋਣਕਾਰ 19 ਜੁਲਾਈ ਨੂੰ ਮੁੰਬਈ 'ਚ ਬੈਠਕ ਕਰਨਗੇ। ਅਸੀਂ ਅਜੇ ਧੋਨੀ ਤੋਂ ਕੁਝ ਨਹੀਂ ਸੁਣਿਆ ਹੈ ਪਰ ਖਿਡਾਰੀ ਤੇ ਚੋਣਕਾਰ ਦੇ ਵਿਚ ਕੀ ਗੱਲਬਾਤ ਹੋਵੇਗੀ ਇਹ ਮਾਈਨੇ ਰੱਖਦਾ ਹੈ। ਜੇਕਰ ਆਪ ਮੇਰੇ ਤੋਂ ਪੁੱਛਣਗੇ ਤਾਂ ਧੋਨੀ ਨੇ ਵਿਸ਼ਵ ਕੱਪ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ। ਸਿਰਫ ਉਹੀ ਫੈਸਲਾ ਕਰ ਸਕਦੇ ਹਨ ਕਿ ਅੱਗੇ ਖੇਡਣਾ ਚਾਹੁੰਦੇ ਹਨ ਜਾਂ ਨਹੀਂ।


author

Gurdeep Singh

Content Editor

Related News