ਬੰਗਲਾਦੇਸ਼ ਖਿਲਾਫ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਇਸ ਧਾਕੜ ਖਿਡਾਰੀ ਨੂੰ ਨਹੀਂ ਮਿਲਿਆ ਮੌਕਾ

Sunday, Sep 29, 2024 - 12:30 AM (IST)

ਸਪੋਰਟਸ ਡੈਸਕ- ਬੰਗਲਾਦੇਸ਼ ਦੇ ਖਿਲਾਫ ਤਿੰਨ ਮੈਚਾਂ ਦੀ ਟੀ20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ 28 ਸਤੰਬਰ (ਸ਼ਨੀਵਾਰ) ਨੂੰ ਟੀਮ ਦਾ ਐਲਾਨ ਕੀਤਾ। 15 ਮੈਂਬਰੀ ਭਾਰਤੀ ਟੀਮ ਦੀ ਕਪਤਾਨੀ ਸੂਰਿਆਕੁਮਾਰ ਯਾਦਵ ਕਰਨਗੇ। ਹਾਰਦਿਕ ਪੰਡਯਾ ਵੀ ਟੀਮ ਦਾ ਹਿੱਸਾ ਹਨ। ਉਥੇ ਹੀ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਟੀਮ 'ਚ ਸਰਪਰਾਈਜ਼ ਐਂਟਰੀ ਹੋਈ ਹੈ। ਈਸ਼ਾਨ ਕਿਸ਼ਨ ਨੂੰ ਫਿਰ ਨਿਰਾਸ਼ਾ ਹੱਥ ਲੱਗੀ ਹੈ ਅਤੇ ਉਨ੍ਹਾਂ ਨੂੰ ਟੀ20 ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ। ਭਾਰਤ-ਬੰਗਲਾਦੇਸ਼ ਵਿਚਾਲੇ ਟੀ20 ਸੀਰੀਜ਼ 6 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। 

ਬੰਗਲਾਦੇਸ਼ ਖਿਲਾਫ 3 ਟੀ-20 ਮੈਚਾਂ ਲਈ ਭਾਰਤੀ ਟੀਮ- ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਰਿੰਕੂ ਸਿੰਘ, ਹਾਰਦਿਕ ਪੰਡਯਾ, ਰਿਆਨ ਪਰਾਗ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਵਰੁਣ ਚੱਕਰਵਰਤੀ, ਜਿਤੇਸ਼ ਸ਼ਰਮਾ (ਵਿਕਟਕੀਪਰ), ਅਰਸ਼ਦੀਪ ਸਿੰਘ, ਹਰਸ਼ਿਤ ਰਾਣਾ, ਮਯੰਕ ਯਾਦਵ।

ਭਾਰਤ-ਬੰਗਲਾਦੇਸ਼ ਟੀ-20 ਸੀਰੀਜ਼ ਦਾ ਸ਼ੈਡਿਊਲ

ਪਹਿਲਾ ਟੀ20- ਗਵਾਲੀਅਰ- 6 ਅਕਤੂਬਰ
ਦੂਜਾ ਟੀ20- ਦਿੱਲੀ- 9 ਅਕਤੂਬਰ
ਤੀਜਾ ਟੀ20- ਹੈਦਰਾਬਾਦ- 12 ਅਕਤੂਬਰ
ਤਿੰਨੋਂ ਟੀ20 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 7 ਵਜੇ ਸ਼ੁਰੂ ਹੋਣਗੇ।


Rakesh

Content Editor

Related News