ਟੀਮ ਇੰਡੀਆ ਦਾ ਹੋ ਗਿਆ ਐਲਾਨ! 5 ਨਵੇਂ ਚਿਹਰਿਆਂ ਨੂੰ ਮੌਕਾ, ਜਾਣੋ ਕਿੰਨਾਂ ਦੀ ਹੋਈ ਛੁੱਟੀ

Tuesday, May 19, 2026 - 04:54 PM (IST)

ਟੀਮ ਇੰਡੀਆ ਦਾ ਹੋ ਗਿਆ ਐਲਾਨ! 5 ਨਵੇਂ ਚਿਹਰਿਆਂ ਨੂੰ ਮੌਕਾ, ਜਾਣੋ ਕਿੰਨਾਂ ਦੀ ਹੋਈ ਛੁੱਟੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅਫਗਾਨਿਸਤਾਨ ਵਿਰੁੱਧ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇੱਕਮਾਤਰ ਟੈਸਟ ਅਤੇ ਉਸ ਤੋਂ ਬਾਅਦ ਹੋਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਈਪੀਐਲ 2026 ਦੇ ਤੁਰੰਤ ਬਾਅਦ ਹੋਣ ਵਾਲੀ ਇਸ ਸੀਰੀਜ਼ ਲਈ ਚੁਣੀ ਗਈ ਟੀਮ ਵਿੱਚ ਕਈ ਹੈਰਾਨੀਜਨਕ ਬਦਲਾਅ ਦੇਖਣ ਨੂੰ ਮਿਲੇ ਹਨ। ਟੀਮ ਵਿਚ 5 ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ।

ਕਪਤਾਨੀ ਵਿੱਚ ਫੇਰਬਦਲ ਅਤੇ ਪੰਤ ਨੂੰ ਝਟਕਾ 
ਚੋਣਕਾਰਾਂ ਨੇ ਨੌਜਵਾਨ ਸਟਾਰ ਸ਼ੁਭਮਨ ਗਿੱਲ ਨੂੰ ਟੈਸਟ ਅਤੇ ਵਨਡੇ ਦੋਵਾਂ ਫਾਰਮੈਟਾਂ ਦਾ ਕਪਤਾਨ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਟੈਸਟ ਟੀਮ ਦੀ ਉਪ-ਕਪਤਾਨੀ ਵਿੱਚ ਵੱਡਾ ਬਦਲਾਅ ਕਰਦਿਆਂ ਰਿਸ਼ਭ ਪੰਤ ਦੀ ਜਗ੍ਹਾ ਕੇਐਲ ਰਾਹੁਲ ਨੂੰ ਨਵਾਂ ਉਪ-ਕਪਤਾਨ ਬਣਾਇਆ ਗਿਆ ਹੈ। ਵਨਡੇ ਸੀਰੀਜ਼ ਲਈ ਸ਼੍ਰੇਅਸ ਅਈਅਰ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ।

ਬੁਮਰਾਹ ਨੂੰ ਆਰਾਮ, ਇਸ਼ਾਨ ਕਿਸ਼ਨ ਦੀ ਵਾਪਸੀ 
ਲਗਾਤਾਰ ਕ੍ਰਿਕਟ ਖੇਡ ਰਹੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਉਣ ਵਾਲੇ ਰੁਝੇਵਿਆਂ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਨੂੰ ਧਿਆਨ ਵਿੱਚ ਰੱਖਦਿਆਂ ਆਰਾਮ ਦਿੱਤਾ ਗਿਆ ਹੈ। ਦੂਜੇ ਪਾਸੇ, ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਦੀ ਵਨਡੇ ਟੀਮ ਵਿੱਚ ਲੰਬੇ ਸਮੇਂ ਬਾਅਦ ਵਾਪਸੀ ਹੋਈ ਹੈ। ਜ਼ਿਕਰਯੋਗ ਹੈ ਕਿ ਦਿੱਗਜ ਗੇਂਦਬਾਜ਼ ਮੁਹੰਮਦ ਸ਼ੰਮੀ ਦੇ ਨਾਮ 'ਤੇ ਇਸ ਵਾਰ ਚਰਚਾ ਤੱਕ ਨਹੀਂ ਹੋਈ, ਜੋ ਮਾਰਚ 2025 ਤੋਂ ਟੀਮ ਤੋਂ ਬਾਹਰ ਹਨ।

ਨਵੇਂ ਖਿਡਾਰੀਆਂ ਦੀ ਚਮਕੀ ਕਿਸਮਤ 
ਚੋਣਕਾਰਾਂ ਨੇ ਕਈ ਨਵੇਂ ਚਿਹਰਿਆਂ 'ਤੇ ਭਰੋਸਾ ਜਤਾਇਆ ਹੈ:

ਟੈਸਟ ਟੀਮ: ਮਾਨਵ ਸੁਥਾਰ, ਗੁਰਨੂਰ ਬਰਾਰ ਅਤੇ ਹਰਸ਼ ਦੂਬੇ ਨੂੰ ਮੌਕਾ ਦਿੱਤਾ ਗਿਆ ਹੈ।

ਵਨਡੇ ਟੀਮ: ਪ੍ਰਿੰਸ ਯਾਦਵ ਅਤੇ ਗੁਰਨੂਰ ਬਰਾਰ ਨੂੰ ਸ਼ਾਮਲ ਕੀਤਾ ਗਿਆ ਹੈ।

ਸੀਰੀਜ਼ ਦਾ ਪੂਰਾ ਸ਼ਡਿਊਲ
ਇੱਕਮਾਤਰ ਟੈਸਟ : 6 ਜੂਨ ਤੋਂ ਨਿਊ ਚੰਡੀਗੜ੍ਹ ਵਿਖੇ (ਸਵੇਰੇ 9:30 ਵਜੇ)।
ਪਹਿਲਾ ਵਨਡੇ: 14 ਜੂਨ ਨੂੰ ਧਰਮਸ਼ਾਲਾ ਵਿਖੇ।
ਦੂਜਾ ਵਨਡੇ: 17 ਜੂਨ ਨੂੰ ਲਖਨਊ ਵਿਖੇ।
ਤੀਜਾ ਵਨਡੇ: 20 ਜੂਨ ਨੂੰ ਚੇਨਈ ਵਿਖੇ।

ਭਾਰਤ ਦਾ ਟੈਸਟ ਸਕੁਐਡ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ (ਉਪ-ਕਪਤਾਨ), ਸਾਈ ਸੁਦਰਸ਼ਨ, ਰਿਸ਼ਭ ਪੰਤ, ਦੇਵਦੱਤ ਪਡਿੱਕਲ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਮਾਨਵ ਸੁਥਾਰ, ਹਰਪ੍ਰੀਤ ਬਰਾਰ, ਧਰੁਵ ਜੁਰੇਲ, ਹਰਸ਼ ਦੂਬੇ।

ਭਾਰਤ ਦਾ ਵਨਡੇ ਸਕੁਐਡ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਇਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ, ਗੁਰਨੂਰ ਬਰਾਰ।


author

Tarsem Singh

Content Editor

Related News