ਨਿਊਜ਼ੀਲੈਂਡ ਤੋਂ ਤੀਜਾ ਟੈਸਟ ਹਾਰ ਕੇ ਕਲੀਨ ਸਵੀਪ ਹੋਈ ਟੀਮ ਇੰਡੀਆ

Sunday, Nov 03, 2024 - 01:38 PM (IST)

ਨਿਊਜ਼ੀਲੈਂਡ ਤੋਂ ਤੀਜਾ ਟੈਸਟ ਹਾਰ ਕੇ ਕਲੀਨ ਸਵੀਪ ਹੋਈ ਟੀਮ ਇੰਡੀਆ

ਸਪੋਰਟਸ ਡੈਸਕ— ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ 'ਚ ਭਾਰਤ ਨੂੰ 25 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਾਲ ਮਹਿਮਾਨ ਟੀਮ ਨਿਊਜ਼ੀਲੈਂਡ ਨੇ ਸੀਰੀਜ਼ 3-0 ਨਾਲ ਜਿੱਤ ਲਈ ਹੈ ਅਤੇ ਭਾਰਤ ਪਹਿਲੀ ਵਾਰ ਟੈਸਟ 'ਚ ਘਰੇਲੂ ਮੈਦਾਨ 'ਤੇ ਕਲੀਨ ਸਵੀਪ ਹੋਇਆ ਹੈ। ਨਿਊਜ਼ੀਲੈਂਡ ਦੀ ਟੀਮ, ਜੋ ਪਹਿਲਾਂ ਹੀ ਸੀਰੀਜ਼ 2-0 ਨਾਲ ਜਿੱਤ ਚੁੱਕੀ ਸੀ, ਨੇ ਤੀਜੇ ਟੈਸਟ ਵਿੱਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਟੀਮ ਨੇ ਬੁਮਰਾਹ ਦੀ ਥਾਂ ਸਿਰਾਜ ਨੂੰ ਅਤੇ ਕੀਵੀਜ਼ ਨੇ ਸੈਂਟਨਰ ਦੀ ਥਾਂ ਈਸ਼ ਸੋਢੀ ਨੂੰ ਸ਼ਾਮਲ ਕੀਤਾ।

ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿੱਚ 235 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਸ਼ੁਭਮਨ ਗਿੱਲ ਨੇ 90 ਦੌੜਾਂ ਬਣਾ ਕੇ ਭਾਰਤੀ ਟੀਮ ਦਾ ਸਕੋਰ 263 ਤੱਕ ਪਹੁੰਚਾਇਆ। ਦੂਜੀ ਪਾਰੀ 'ਚ ਨਿਊਜ਼ੀਲੈਂਡ ਨੇ 174 ਦੌੜਾਂ 'ਤੇ ਪਾਰੀ ਦਾ ਅੰਤ ਕੀਤਾ ਅਤੇ ਭਾਰਤ ਨੂੰ 147 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਟੀਮ ਨੇ 29 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ। ਪਰ ਰਿਸ਼ਭ ਪੰਤ ਦੇ ਅਰਧ ਸੈਂਕੜੇ ਨੇ ਉਮੀਦਾਂ ਨੂੰ ਬਰਕਰਾਰ ਰੱਖਿਆ, ਜੋ ਉਸ ਦੀ ਵਿਕਟ ਡਿੱਗਣ ਨਾਲ ਢੇਰ ਹੋ ਗਈ ਅਤੇ ਭਾਰਤ ਦੂਜੀ ਪਾਰੀ ਵਿਚ 121 ਦੌੜਾਂ 'ਤੇ ਢੇਰ ਹੋ ਗਿਆ।
 


author

Tarsem Singh

Content Editor

Related News