ਟੀ-20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ ! ਡੈਬਿਊ ਕਰਨਗੇ ਇਹ ਖਿਡਾਰੀ
Friday, Jul 11, 2025 - 03:38 PM (IST)

ਸਪੋਰਟਸ ਡੈਸਕ- 14 ਜੁਲਾਈ ਤੋਂ 26 ਜੁਲਾਈ ਤੱਕ ਜ਼ਿੰਬਾਬਵੇ, ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੀ ਤਿਕੋਣੀ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਨੇ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ ਰਾਊਂਡ-ਰੌਬਿਨ ਅਨੁਸਾਰ ਇਹ ਤਿੰਨੇ ਟੀਮਾਂ 2-2 ਵਾਰ ਇਕ-ਦੂਜੇ ਨਾਲ ਭਿੜਨਗੀਆਂ ਤੇ ਜਿਹੜੀਆਂ 2 ਟੀਮਾਂ ਸਿਖ਼ਰ 'ਤੇ ਰਹਿਣਗੀਆਂ, ਉਹ ਫਾਈਨਲ 'ਚ ਜਗ੍ਹਾ ਬਣਾਉਣਗੀਆਂ।
ਹਰਾਰੇ ਸਪੋਰਟਸ ਕਲੱਬ 'ਚ ਖੇਡੀ ਜਾਣ ਵਾਲੀ ਇਸ ਲੜੀ ਲਈ ਜ਼ਿੰਬਾਬਵੇ ਦੀ ਕਮਾਨ ਆਲਰਾਊਂਡਰ ਸਿਕੰਦਰ ਰਜ਼ਾ ਨੂੰ ਸੌਂਪੀ ਗਈ ਹੈ। ਜ਼ਿੰਬਾਬਵੇ ਦੀ ਟੀਮ 'ਚ ਕਾਫ਼ੀ ਅਨੁਭਵੀ ਖਿਡਾਰੀ ਹਨ, ਜੋ ਕਿ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਨੂੰ ਸਖ਼ਤ ਟੱਕਰ ਦੇਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼, ਜੋ ਕਿ ਪਿੱਠ ਦੀ ਸੱਟ ਕਾਰਨ ਬਾਹਰ ਸਨ, ਉਹ ਵੀ ਇਸ ਲੜੀ ਰਾਹੀਂ ਵਾਪਸੀ ਕਰਨਗੇ।
ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਇਹ ਮੁਕਾਮ
ਟੀਮ ਵਿੱਚ ਰਿਆਨ ਬਰਲ, ਟੋਨੀ ਮੁਨਯੋਂਗਾ ਅਤੇ ਤਾਸ਼ਿੰਗਾ ਮੁਸੇਕੀਵਾ ਵੀ ਸ਼ਾਮਲ ਹਨ, ਜਿਨ੍ਹਾਂ ਨੇ ਫਰਵਰੀ ਵਿੱਚ ਆਇਰਲੈਂਡ ਖ਼ਿਲਾਫ਼ ਜ਼ਿੰਬਾਬਵੇ ਦੇ ਆਖਰੀ ਟੀ-20 ਮੈਚ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ। ਟੀਮ ਵਿੱਚ ਤਿੰਨ ਨਵੇਂ ਖਿਡਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਜੇ ਤੱਕ ਟੀ-20 ਫਾਰਮੈਟ ਵਿੱਚ ਡੈਬਿਊ ਨਹੀਂ ਕੀਤਾ ਹੈ। ਇਨ੍ਹਾਂ 'ਚ ਵਿਕਟਕੀਪਰ-ਬੱਲੇਬਾਜ਼ ਤਫਾਦਜ਼ਵਾ ਸਿਗਾ, ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਨਿਊਮੈਨ ਨਿਆਮਹੂਰੀ ਅਤੇ ਲੈੱਗ-ਸਪਿਨਰ ਵਿਨਸੈਂਟ ਮਾਸੇਕੇਸਾ ਸ਼ਾਮਲ ਹਨ।
ਤਿਕੋਣੀ ਸੀਰੀਜ਼ ਲਈ ਐਲਾਨੀ ਗਈ ਜ਼ਿੰਬਾਬਵੇ ਦੀ ਟੀਮ
ਸਿਕੰਦਰ ਰਜ਼ਾ (ਕਪਤਾਨ), ਬ੍ਰਾਇਨ ਬੈਨੇਟ, ਰਿਆਨ ਬਰਲ, ਟ੍ਰੇਵਰ ਗਵਾਂਡੂ, ਕਲਾਈਵ ਮਡਾਂਡੇ, ਵੇਸਲੇ ਮਧਵੇਰੇ, ਟਿਨੋਟੇਂਡਾ ਮਾਪੋਸਾ, ਵੈਲਿੰਗਟਨ ਮਾਸਾਕਾਦਜ਼ਾ, ਵਿਨਸੇਂਟ ਮਾਸੇਕੇਸਾ, ਟੋਨੀ ਮੁਨਯੋਂਗਾ, ਤਾਸ਼ਿੰਗਾ ਮੁਸੇਕੀਵਾ, ਬਲੇਸਿੰਗ ਮੁਜ਼ਾਰਬਾਨੀ, ਡਿਓਨ ਮਾਇਰਸ, ਨਚਾਰਜਵਾਮ, ਨਿਉਰਜਾਵਾ, ਰਿਚਰਡ ਸਿਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e