ਤਵੇਸਾ ਮਲਿਕ ਤੇ ਅਦਿਤੀ ਸਵਿਸ ਲੇਡੀਜ਼ ਓਪਨ ''ਚ ਸਾਂਝੇ 22ਵੇਂ ਸਥਾਨ ''ਤੇ

Saturday, Sep 11, 2021 - 07:19 PM (IST)

ਤਵੇਸਾ ਮਲਿਕ ਤੇ ਅਦਿਤੀ ਸਵਿਸ ਲੇਡੀਜ਼ ਓਪਨ ''ਚ ਸਾਂਝੇ 22ਵੇਂ ਸਥਾਨ ''ਤੇ

ਹੋਲਜ਼ਹੌਰਸਨ (ਸਵਿਟਜ਼ਰਲੈਂਡ)- ਭਾਰਤੀ ਗੋਲਫਰ ਤਵੇਸਾ ਮਲਿਕ ਦੂਜੇ ਦੌਰ 'ਚ ਬੋਗੀ ਰਹਿਤ 6 ਅੰਡਰ 66 ਦੇ ਸਕੋਰ ਦੇ ਨਾਲ ਹਮਵਤਨ ਅਦਿਤੀ ਅਸ਼ੋਕ ਦੇ ਨਾਲ ਲੇਡੀਜ਼ ਯੂਰਪੀ ਟੂਰ ਦੇ ਵੀ.ਪੀ. ਬੈਂਕ ਸਵਿਸ ਓਪਨ ਗੋਲਫ਼ 'ਚ ਸਾਂਝੇ 22ਵੇਂ ਸਥਾਨ 'ਤੇ ਹੈ। ਪਹਿਲੇ ਦੌਰ 'ਚ 73 ਦਾ ਕਾਰਡ ਖੇਡਣ ਵਾਲੀ ਤਵੇਸਾ ਦਾ ਕੁਲ ਸਕੋਰ ਪੰਜ ਅੰਡਰ 139 ਹੈ ਤੇ ਉਹ ਅਦਿਤੀ ਦੇ ਨਾਲ ਸਾਂਝੇ 22ਵੇਂ ਸਥਾਨ 'ਤੇ ਹੈ।

ਪਹਿਲੇ ਦੌਰ 'ਚ ਦੋ ਅੰਡਰ 70 ਦਾ ਸਕੋਰ ਕਰਨ ਵਾਲੀ ਅਦਿਤੀ ਨੇ ਦੂਜੇ ਦੌਰ 'ਚ ਤਿੰਨ ਅੰਡਰ 69 ਦਾ ਸਕੋਰ ਕੀਤਾ। ਖ਼ਰਾਬ ਮੌਸਮ ਦੇ ਕਾਰਨ ਹਾਲਾਂਕਿ ਕਈ ਖਿਡਾਰੀ ਸ਼ਨੀਵਾਰ ਨੂੰ ਦੂਜੇ ਦੌਰ ਦੀ ਖੇਡ ਪੂਰੇ ਕਰਨਗੇ। ਹੋਰ ਭਾਰਤੀ ਖਿਡਾਰੀਆਂ 'ਚ ਪਹਿਲੇ ਦੌਰ 'ਚ 73 ਦਾ ਕਾਰਡ ਖੇਡਣ ਵਾਲੀ ਗੌਰਿਕਾ ਬਿਸ਼ਨੋਈ ਨੇ ਦੂਜੇ ਦੌਰ 'ਚ 69 ਦਾ ਕਾਰਡ ਖੇਡਿਆ। ਉਹ ਦੋ ਅੰਡਰ 140 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 36ਵੇਂ ਸਥਾਨ 'ਤੇ ਹੈ।


author

Tarsem Singh

Content Editor

Related News