ਟਾਟਾ ਸਟੀਲ ਸ਼ਤਰੰਜ ਪ੍ਰਤੀਯੋਗਿਤਾ ਕੋਵਿਡ-19 ਕਾਰਣ ਰੱਦ
Thursday, Nov 12, 2020 - 03:26 AM (IST)
ਕੋਲਕਾਤਾ- ਕੋਵਿਡ-19 ਮਹਾਮਾਰੀ ਕਾਰਣ ਇਸ ਸਾਲ 'ਟਾਟਾ ਸਟੀਲ ਇੰਡੀਆ ਰੈਪਿਡ ਐਂਡ ਬਿਲੀਅਟਜ਼ ਸ਼ਤਰੰਜ ਟੂਰਨਾਮੈਂਟ' ਦਾ ਆਯੋਜਨ ਨਹੀਂ ਹੋਵੇਗਾ। ਇਸ ਦੇ ਆਯੋਜਕਾਂ ਨੇ ਕੋਰੋਨਾ ਵਾਇਰਸ ਸੰਸਾਰਕ ਮਹਾਮਾਰੀ ਦੇ ਮੱਦੇਨਜ਼ਰ 2020 ਸੈਸ਼ਨ ਲਈ ਇਸ ਟੂਰਨਾਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ।
ਇਹ ਟੂਰਨਾਮੈਂਟ ਗ੍ਰੈਂਟ ਸ਼ਤਰੰਜ ਟੂਰ ਦਾ ਹਿੱਸਾ ਹੈ। ਪਿਛਲੇ ਸਾਲ ਇਸ 'ਚ ਭਾਰਤੀ ਚੌਟੀ ਦੇ ਵਿਸ਼ਵਨਾਥਨ ਆਨੰਦ ਸਮੇਤ 10 ਗ੍ਰੈਂਡਮਾਸਟਰਾਂ ਨੇ ਹਿੱਸਾ ਲਿਆ ਸੀ, ਜਿਸ ਨੂੰ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਜਿੱਤਿਆ ਸੀ। ਟਾਟਾ ਸਟੀਲ ਕਾਰਪੋਰੇਟ ਸੇਵ ਦੇ ਉਪ ਪ੍ਰਧਾਨ ਚਾਣਕਯਾ ਚੌਧਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ ਸ਼ਤਰੰਜ ਦੇ ਪ੍ਰਸ਼ੰਸਕਾਂ ਅਤੇ ਖੇਡ ਬਰਾਦਰੀ ਦੀ ਸੁਰੱਖਿਆ ਅਤੇ ਸਿਹਤ ਨੂੰ ਪੱਕਾ ਕਰਨ ਲਈ ਅਸੀਂ ਇਸ ਸਾਲ ਟੂਰਨਾਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਟੂਰਨਾਮੈਂਟ ਦੇ ਸਥਾਨਕ ਆਯੋਜਕ ਗੇਮਪਲਾਨ ਸਪੋਰਟਸ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ ਉਹ ਟੂਰਨਾਮੈਂਟ ਨੂੰ 2021 'ਚ ਆਯੋਜਿਤ ਕਰਨ ਦਾ ਇੰਤਜ਼ਾਰ ਕਰੇਗਾ।