ਟਾਟਾ ਸਟੀਲ ਸ਼ਤਰੰਜ : ਅਰਜੁਨ ਦੀ ਲਗਾਤਾਰ ਚੌਥੀ ਜਿੱਤ
Saturday, Jan 22, 2022 - 03:15 AM (IST)
ਵਿਜਕ ਆਨ ਜੀ (ਨੀਦਰਲੈਂਡ) (ਨਿਕਲੇਸ਼ ਜੈਨ)- ਟਾਟਾ ਸਟੀਲ ਮਸਟਰਸ ਤੇ ਚੈਲੰਜਰ ਸ਼ਤਰੰਜ ਟੂਰਨਾਮੈਂਟ ਵਿਚ ਅੱਜ 5ਵਾਂ ਰਾਊਂਡ ਖੇਡਿਆ ਗਿਆ ਤੇ ਰਾਊਂਡ ਤੋਂ ਬਾਅਦ ਮਾਸਟਰਸ ਵਿਚ ਭਾਰਤ ਦਾ ਵਿਦਿਤ ਗੁਜਰਾਤੀ ਤੇ ਚੈਲੰਜਰ ਵਿਚ ਅਰਜੁਨ ਐਰਗਾਸੀ ਬੜ੍ਹਤ ਬਣਾ ਕੇ ਖਿਤਾਬੀ ਦੌੜ ਵਿਚ ਬਣੇ ਹੋਏ ਹਨ। ਚੈਲੰਜਰ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਅਰਜੁਨ ਐਰਗਾਸੀ ਨੇ ਅੱਜ ਪ੍ਰਤੀਯੋਗਿਤਾ ਵਿਚ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਉਸ ਨੇ ਰੂਸ ਦੇ ਮੁਰਜਿਨ ਵੋਲੋਦਰ ਨੂੰ ਇਕ ਸ਼ਾਨਦਾਰ ਐਂਡਗੇਮ ਵਿਚ ਹਰਾਇਆ। ਸਫੈਦ ਮੋਹਰਿਆਂ ਨਾਲ ਖੇਡ ਰਹੇ ਅਰਜੁਨ ਨੇ ਸਲਾਵ ਐਕਸਚੇਂਜ ਵੇਰੀਏਸ਼ਨ ਵਿਚ ਕਮਾਲ ਦੀ ਰਚਨਾਤਮਕ ਖੇਡ ਨਾਲ ਮੁਰਜਿਨ ਨੂੰ ਉਲਝਾਉਂਦੇ ਹੋਏ 71 ਚਾਲਾਂ ਵਿਚ ਖੇਡ ਆਪਣੇ ਨਾਂ ਕੀਤੀ। ਇਸ ਜਿੱਤ ਨਾਲ ਹੁਣ ਅਰਜੁਨ 4.5 ਅੰਕ ਬਣਾ ਕੇ ਆਪਣੇ ਨੇੜਲੇ ਵਿਰੋਧੀ ਭਾਰਤ ਦੇ ਸੂਰਯ ਸ਼ੇਖਰ ਗਾਂਗੁਲੀ ਤੇ ਚੈੱਕ ਗਣਰਾਜ ਦੇ ਥਾਈ ਡਾਨ ਵਾਨ ਤੋਂ 1 ਅੰਕ ਦੀ ਬੜ੍ਹਤ 'ਤੇ ਚੱਲ ਰਿਹਾ ਹੈ।
ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਨੇ ਸ਼ੁਰੂਆਤੀ ਦੌਰ ਵਿਚ 69 ਦਾ ਖੇਡਿਆ ਕਾਰਡ
ਮਾਸਟਰ ਵਰਗ ਵਿਚ ਸਭ ਤੋਂ ਅੱਗੇ ਚੱਲ ਰਹੇ ਵਿਦਿਤ ਗੁਜਰਾਤੀ ਨੇ ਅੱਜ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ ਕਾਲੇ ਮੋਹਰਿਆਂ ਵਿਚ ਪੈਟ੍ਰੋਵ ਡਿਫੈਂਸ ਵਿਚ 33 ਚਾਲਾਂ ਵਿਚ ਅੰਕ ਵੰਡੇ। ਇਸ ਡਰਾਅ ਨਾਲ ਵਿਦਿਤ ਬੜ੍ਹਤ 'ਤੇ ਬਣਿਆ ਹੋਇਆ ਹੈ ਪਰ ਉਹ ਚੋਟੀ 'ਤੇ ਇਕੱਲਾ ਨਹੀਂ ਹੈ। ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਤੇ ਹੰਗਰੀ ਦੇ ਰਿਚਰਡ ਰਾਪਰਟੋ ਨੇ ਕ੍ਰਮਵਾਰ ਨੀਦਰਲੈਂਡ ਦੇ ਜੌਰਡਨ ਵਾਨ ਫਾਰੈਸਟ ਤੇ ਭਾਰਤ ਦੇ ਪ੍ਰਗਿਆਨੰਦਾ ਆਰ. ਨੂੰ ਹਰਾਉਂਦੇ ਹੋਏ 3.5 ਅੰਕ ਬਣਾ ਕੇ ਸਾਂਝੇ ਬੜ੍ਹਤ ਬਣਾ ਲਈ ਹੈ।
ਇਹ ਖ਼ਬਰ ਪੜ੍ਹੋ- ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।