ਤਨਵੀ ਸ਼ਰਮਾ ਫਾਈਨਲ ਵਿੱਚ ਪੁੱਜੀ
Sunday, Oct 19, 2025 - 09:55 AM (IST)

ਸਪੋਰਟਸ ਡੈਸਕ- ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਚ ਬੀਐਫਡਬਲਿਊ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵਿਚ ਸ਼ਨੀਵਾਰ ਨੂੰ ਤਨਵੀ ਸ਼ਰਮਾ ਨੇ ਚੀਨ ਦੀ ਲਿਊ ਸੀ ਯਾ ਨੂੰ ਹਰਾਇਆ ਤੇ ਫਾਈਨਲ ਵਿਚ ਥਾਂ ਬਣਾਈ। ਉਸ ਨੇ ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਮਗਾ ਜੇਤੂ ਲਿਊ ਨੂੰ ਅੱਧੇ ਘੰਟੇ ਤੋਂ ਵੀ ਘੱਟ ਸਮੇਂ ਵਿੱਚ 15-11, 15-9 ਨਾਲ ਹਰਾਇਆ।
ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਖਿਡਾਰਨ ਹੁਣ ਥਾਈਲੈਂਡ ਦੀ ਦੂਜੀ ਦਰਜਾ ਪ੍ਰਾਪਤ ਅਨਿਆਪਤ ਫਿਚਿਤਪ੍ਰੀਚਾਸਕ ਨਾਲ ਖੇਡੇਗੀ ਜਿਸ ਨੇ ਇੱਕ ਗੇਮ ਤੋਂ ਬਾਅਦ ਵਾਪਸੀ ਕਰਦਿਆਂ ਹਮਵਤਨ ਯਤਾਵੀਮਿਨ ਕੇਟਕਲੀਯੇਂਗ ਨੂੰ ਦੂਜੇ ਸੈਮੀਫਾਈਨਲ ਵਿੱਚ 10-15, 15-11, 15-5 ਨਾਲ ਹਰਾਇਆ। ਤਨਵੀ ਸ਼ਰਮਾ ਦੇ ਇਸ ਬਿਹਤਰੀਨ ਪ੍ਰਦਰਸ਼ਨ ਸਦਕਾ ਭਾਰਤ ਦਾ ਤਮਗਾ ਜਿੱਤਣ ਦਾ ਸੁਪਨਾ 17 ਸਾਲਾਂ ਬਾਅਦ ਪੂਰਾ ਹੋਵੇਗਾ।