ਤਾਮਿਲਨਾਡੂ ਨੇ ਪਹਿਲੀ ਵਾਰ ਸੀਨੀਅਰ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਜਿੱਤੀ

02/15/2018 9:23:47 AM

ਕਟਕ, (ਬਿਊਰੋ)— ਭਾਰਤ ਵਿਚ ਫੁੱਟਬਾਲ ਕਾਫੀ ਲੋਕਪ੍ਰਿਯ ਖੇਡ ਹੈ। ਫੁੱਟਬਾਲ ਨੂੰ ਲੈ ਕੇ ਖਿਡਾਰੀਆਂ ਦੇ ਨਾਲ-ਨਾਲ ਜਨਤਾ 'ਚ ਵੀ ਇਸ ਦਾ ਕ੍ਰੇਜ਼ ਹੈ। ਭਾਰਤ 'ਚ ਰਾਸ਼ਟਰੀ ਪੱਧਰ 'ਤੇ ਫੁੱਟਬਾਲ ਦੀਆਂ ਕਈ ਪ੍ਰਤੀਯੋਗਿਤਾਵਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। 

ਇਸੇ ਲੜੀ 'ਚ ਤਾਮਿਲਨਾਡੂ ਨੇ ਮਣੀਪੁਰ ਨੂੰ 2-1 ਨਾਲ ਹਰਾਉਣ ਦੇ ਬਾਅਦ ਪਹਿਲੀ ਵਾਰ ਸੀਨੀਅਰ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਤਾਮਿਲਨਾਡੂ ਨੇ ਆਪਣੇ ਪਹਿਲੇ ਹੀ ਫਾਈਨਲ 'ਚ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ ਵੱਲੋਂ ਇੰਦੂਮਤੀ ਨੇ ਤੀਜੇ ਜਦਕਿ ਇੰਦ੍ਰਾਣੀ ਨੇ 40ਵੇਂ ਮਿੰਟ 'ਚ ਗੋਲ ਦਾਗਿਆ। ਮਣੀਪੁਰ ਵੱਲੋਂ ਇਕਮਾਤਰ ਗੋਲ ਰਤਨਬਾਲਾ ਨੇ 57ਵੇਂ ਮਿੰਟ 'ਚ ਕੀਤਾ। ਇੰਦੂਮਤੀ ਨੂੰ ਫਾਈਨਲ ਅਤੇ ਟੂਰਨਾਮੈਂਟ ਦੀ ਸਰਵਸ਼੍ਰੇਸ਼ਠ ਖਿਡਾਰਨ ਚੁਣਿਆ ਗਿਆ। ਇੰਦੂਮਤੀ ਨੇ ਖਿਤਾਬੀ ਜਿੱਤ 'ਤੇ ਆਪਣੀ ਖੁਸ਼ੀ ਪ੍ਰਗਟਾਈ ਹੈ।


Related News