ਪੰਤ ਲਈ ਫਿਰ ਖਤਰਾ ਬਣ ਸਕਦੇ ਹਨ ਕਾਰਤਿਕ, ਵਿਜੇ ਹਜ਼ਾਰੇ ਟਰਾਫੀ 'ਚ ਦਿਖਾਇਆ ਆਪਣਾ ਦਮ
Thursday, Sep 26, 2019 - 01:57 PM (IST)

ਸਪੋਰਸਟ ਡੈਸਕ—ਤਾਮਿਲਨਾਡੂ ਨੇ ਕਪਤਾਨ ਦਿਨੇਸ਼ ਕਾਰਤਿਕ ਦੀ ਸ਼ਾਨਦਾਰ ਪਾਰੀ ਅਤੇ ਕੇ ਵਿਨੇਸ਼ ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਵਿਜੇ ਹਜ਼ਾਰੇ ਟਰਾਫੀ ਐਲੀਟ ਗਰੁੱਪ ਸੀ ਕ੍ਰਿਕਟ ਮੈਚ 'ਚ ਸੈਨਾ ਨੂੰ 212 ਦੌੜਾਂ ਨਾਲ ਹਰਾਇਆ। ਤਾਮਿਲਨਾਡੂ ਦੀ ਜਿੱਤ ਦੇ ਹੀਰੋ ਕਪਤਾਨ ਦਿਨੇਸ਼ ਕਾਰਤਿਕ ਸੀ ਜੋ ਇਸ ਮੈਚ 'ਚ ਆਪਣਾ ਸੈਂਕੜਾ ਸਿਰਫ 5 ਦੌੜਾਂ ਤੋਂ ਖੁੰਝ ਗਏ। ਇਸ ਮੈਚ 'ਚ ਕਾਰਤਿਕ ਨੇ 95 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਤਾਮਿਲਨਾਡੂ ਦੀ ਇਹ ਲਗਾਤਾਰ ਦੂੱਜੀ ਜਿੱਤ ਹੈ। ਉਸ ਨੇ ਆਪਣੇ ਪਹਿਲੇ ਮੈਚ 'ਚ ਰਾਜਸਥਾਨ ਨੂੰ ਹਰਾਇਆ।
ਜੈਪੁਰ 'ਚ ਖੇਡੇ ਗਏ ਇਸ ਮੈਚ 'ਚ, ਸਰਵਿਸਿਜ਼ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਪਰ ਇਹ ਫੈਸਲਾ ਉਨ੍ਹਾਂ ਦੇ ਪੱਖ 'ਚ ਜਾਂਦਾ ਨਜ਼ਰ ਨਹੀਂ ਆਇਆ। ਤਾਮਿਲਨਾਡੂ ਦੀ ਟੀਮ ਨੇ ਸ਼ੁਰੂਆਤ 'ਚ 55 ਦੌੜਾਂ 'ਤੇ ਹੀ 4 ਵਿਕਟਾਂ ਗੁਆ ਦਿੱਤੀਆਂ ਸਨ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਜ਼ੋਰਦਾਰ ਵਾਪਸੀ ਕੀਤੀ। ਇਸ ਵਾਪਸੀ ਦਾ ਕ੍ਰੈਡਿਟ ਆਪਣੇ ਕਪਤਾਨ ਦਿਨੇਸ਼ ਕਾਰਤਿਕ ਅਤੇ ਸੀ ਹਰੀ ਨਿਸ਼ਾਂਤ ਨੂੰ ਦਿੱਤਾ।
ਕਾਰਤਿਕ ਨੇ ਖੇਡੀ ਤੂਫਾਨੀ ਪਾਰੀ
ਦਿਨੇਸ਼ ਕਾਰਤਿਕ ਨੇ 91 ਗੇਂਦਾਂ 'ਤੇ 95 ਦੌੜਾਂ ਬਣਾਈਆਂ ਜਿਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 8 ਚੌਕੇ ਅਤੇ 1 ਛੱਕਾ ਨਿਕਲਿਆ। ਉਹ ਪਾਲੀਵਾਲ ਦੀ ਗੇਂਦ 'ਤੇ ਨਾਰੰਗ ਦੇ ਹੱਥੋਂ ਕੈਚ ਹੋਏ ਅਤੇ 43 ਵੇਂ ਓਵਰ 'ਚ ਆਪਣੇ ਸੈਂਕੜੇ ਤੋਂ ਸਿਰਫ 5 ਦੌੜਾਂ ਦੇ ਫਰਕ ਤੋਂ ਖੁੰਝ ਗਏ। ਉਥੇ ਹੀ ਉਨ੍ਹਾਂ ਦਾ ਸਾਥ ਦਿੱਤਾ ਸੀ ਹਰੀ ਨਿਸ਼ਾਂਤ ਨੇ ਜਿਸ ਨੇ 71 ਗੇਂਦਾਂ 'ਤੇ 73 ਦੌੜਾਂ ਬਣਾਈਆਂ। ਨਿਸ਼ਾਂਤ ਦੀ ਪਾਰੀ 'ਚ 7 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਆਖਰੀ ਓਵਰਾਂ 'ਚ, ਹੇਠ ਕ੍ਰਮ ਦੇ ਬੱਲੇਬਾਜ਼ ਮੁਹੰਮਦ ਨੇ ਵੀ 15 ਗੇਂਦਾਂ 'ਚ ਅਜੇਤੂ 36 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਤਾਮਿਲਨਾਡੂ ਦਾ ਸਕੋਰ 50 ਓਵਰਾਂ 'ਚ 8 ਵਿਕਟਾਂ 'ਤੇ 294 ਦੌੜਾਂ ਹੋ ਗਿਆ। ਇਸ ਦੇ ਜਵਾਬ 'ਚ ਉੱਤਰੀਸਰਵਿਸਿਜ਼ ਦੀ ਟੀਮ ਨੇ 295 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ ਪਰ ਤਾਮਿਲਨਾਡੂ ਦੇ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਇਸ ਦੇ ਕਰੀਬ ਵੀ ਨਹੀਂ ਪਹੁੰਚਣ ਦਿੱਤਾ। ਪੂਰੀ ਟੀਮ 19.1 ਓਵਰਾਂ 'ਚ ਸਿਰਫ 82 ਦੌੜਾਂ 'ਤੇ ਸਿਮਟ ਗਈ।
ਪੰਤ ਲਈ ਖਤਰਾ ਬਣੇ ਦਿਨੇਸ਼ ਕਾਰਤਿਕ
ਟੀਮ ਇੰਡੀਆ ਤੋਂ ਬਾਹਰ ਹੋਣ ਵਾਲੇ ਦਿਨੇਸ਼ ਕਾਰਤਿਕ ਫਿਰ ਤੋਂ ਦੌੜਾਂ ਦਾ ਪਹਾੜ ਬਣਾ ਰਹੇ ਹਨ। ਕਾਰਤਿਕ ਨੇ ਵਿਜੇ ਹਜ਼ਾਰੇ ਟਰਾਫੀ ਦੇ ਦੋ ਮੈਚਾਂ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 147 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਰਿਸ਼ਭ ਪੰਤ ਦਾ ਬੱਲਾ ਵਰਲਡ ਕੱਪ ਤੋਂ ਹੀ ਚੁੱਪ ਹੈ। ਪੰਤ ਵਿਜੇ ਹਜ਼ਾਰੇ ਟਰਾਫੀ 'ਚ ਵੀ ਖੇਡ ਰਿਹਾ ਹੈ ਪਰ ਮੀਂਹ ਨਾਲ ਪ੍ਰਭਾਵਿਤ ਮੈਚ 'ਚ ਹਰਿਆਣਾ ਖਿਲਾਫ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ।