ਤਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਭਾਰਤ ਨੂੰ ਦਿਵਾਇਆ ਦੂਜਾ ਸੋਨ ਤਮਗਾ
Tuesday, Apr 23, 2019 - 01:35 PM (IST)

ਸਪੋਰਟਸ ਡੈਸਕ— ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਭਾਰਤ ਨੂੰ 30 ਸਾਲਾ ਗੋਮਤੀ ਮਾਰਿਮੁਤੂ ਨੇ ਪਹਿਲਾ ਸੋਨ ਤਮਗਾ ਦਵਾਇਆ। ਗੋਮਤੀ ਨੇ 800 ਮੀਟਰ ਦੋੜ 'ਚ 02 ਮਿੰਟ 2 ਸੈਕੰਡ 70 ਮਿਲੀ ਸੈਕੰਡ ਦਾ ਸਮਾਂ ਕੱਢ ਕੇ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਗੋਮਤੀ ਨੇ ਕਿਹਾ, 'ਫਿਨੀਸ਼ ਲਾਈਨ ਪਾਰ ਕਰਨ ਤੋਂ ਪਹਿਲਾਂ ਤੱਕ ਮੈਂ ਮਹਿਸੂਸ ਹੀ ਨਹੀਂ ਕੀਤਾ ਕਿ ਮੈਂ ਸੋਨਾ ਤਮਗਾ ਜਿੱਤ ਲਿਆ ਹੈ। ਆਖਰੀ 150 ਮੀਟਰ 'ਚ ਕਾਫ਼ੀ ਸਖਤ ਮੁਕਾਬਲਾ ਸੀ।
ਦੂਜਾ ਸੋਨ ਤਮਗਾ
ਗੋਮਤੀ ਤੋਂ ਇਲਾਵਾ ਭਾਰਤ ਨੂੰ ਦੂਜਾ ਸੋਨ ਤਮਗਾ ਸ਼ਾਟਪੁੱਟ 'ਚ ਦਵਾਇਆ। 'ਨੈਸ਼ਨਲ ਰਿਕਾਰਡ ਹੋਲਡਰ ਤੇ ਮਜ਼ਬੂਤ ਦਾਅਵੇਦਾਰ ਤਜਿੰਦਰ ਪਾਲ ਸਿੰਘ ਤੂਰ ਨੇ ਪਹਿਲੇ ਹੀ ਦੌਰ 'ਚ 20.22 ਮੀਟਰ ਦੀ ਕੋਸ਼ਿਸ਼ ਦੇ ਨਾਲ ਇਹ ਸੋਨ ਤਮਗਾ ਆਪਣੇ ਨਾਂ ਕੀਤਾ। ਤੂਰ ਦਾ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ 20.75 ਮੀਟਰ ਹੈ।
Singh is King 🏅@Tajinder_Singh3 wins #AAC2019 Men's Shot Put Gold with a season best effort of 20.22m
— Athletics Federation of India (@afiindia) April 22, 2019
Second Gold for #India in #Doha
"Started well but lost rhythm in between. A throw beyond 21m is the target. Will be happy if that comes in WC"- Toor
PC- @rahuldpawar pic.twitter.com/2VqnbrjBxn
ਸ਼ਿਵਪਾਲ ਨੇ 83 ਮੀਟਰ ਦੇ ਕੁਆਲੀਫਾਇੰਗ ਮਾਰਕ ਨੂੰ ਹਾਸਲ ਕਰਕੇ ਵਿਸ਼ਵ ਚੈਂਪਿਅਨਸ਼ਿਪ ਲਈ ਵੀ ਕੁਆਲੀਫਾਈ ਕੀਤਾ ਜੋ ਸਤੰਬਰ-ਅਕਤੂਬਰ 'ਚ ਇਸ ਸਥਾਨ 'ਤੇ ਹੋਵੇਗੀ। ਜਾਬਿਰ ਮਦਾਰੀ ਪੱਲਿਆਲਿਲ ਤੇ ਸਰਿਤਾਬੇਨ ਗਾਇਕਵਾੜ ਨੇ ਪੁਰਸ਼ਾਂ ਤੇ ਔਰਤਾਂ ਦੀ 400 ਮੀਟਰ ਰੁਕਾਵਟ ਦੋੜ (ਸਟੀਪਲਚੇਜ਼) 'ਚ ਕਾਂਸੇ ਤਮਗੇ ਜਿੱਤੇ। ਇਨ੍ਹਾਂ ਪੰਜ ਤਮਗਿਆਂ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 10 ਹੋ ਗਈ ਜਿਸ 'ਚ ਦੋ ਸੋਨ, ਤਿੰਨ ਰਜਤ ਤੇ ਪੰਜ ਕਾਂਸੇ ਤਮਗੇ ਸ਼ਾਮਲ ਹਨ। ਭਾਰਤ ਨੇ ਐਤਵਾਰ ਨੂੰ ਦੋ ਰਜਤ ਤੇ ਤਿੰਨ ਕਾਂਸੇ ਤਮਗੇ ਜਿੱਤੇ ਸਨ।