T-20 WC : ਗੌਤਮ ਗੰਭੀਰ ਦਾ ਵੱਡਾ ਬਿਆਨ- ਭਾਰਤੀ ਟੀਮ ਮਾਨਸਿਕ ਤੌਰ 'ਤੇ ਕਮਜ਼ੋਰ
Monday, Nov 01, 2021 - 06:19 PM (IST)
ਮੁੰਬਈ- ਨਿਊਜ਼ੀਲੈਂਡ ਵਿਰੁੱਧ ਐਤਵਾਰ ਨੂੰ ਟੀ-20 ਵਿਸ਼ਵ ਕੱਪ ਦੇ ਇਕ ਮਹੱਤਵਪੂਰਨ ਮੁਕਾਬਲੇ 'ਚ ਭਾਰਤੀ ਟੀਮ ਦੀ ਹਾਰ ਦੇ ਬਾਅਦ ਸਾਬਕਾ ਭਾਰਤੀ ਬੱਲੇਬਾਜ਼ ਗੌਤਮ ਗੰਭੀਰ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਟੀਮ ਕੌਲ ਕੌਸ਼ਲ ਦੀ ਕਮੀ ਨਹੀਂ ਹੈ ਪਰ ਟੀਮ ਮਾਨਸਿਕ ਤੌਰ 'ਤੇ ਕਮਜ਼ੋਰ ਹੈ। ਗੰਭੀਰ ਨੇ ਕਿਹਾ ਕਿ ਭਾਰਤੀ ਟੀਮ ਦੇ ਖਿਡਾਰੀ ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਹਨ। ਸੱਚ ਕਹਾਂ ਤਾਂ ਮੈਂ ਭਾਰਤੀ ਟੀਮ ਦੀ ਖੇਡ ਤੇ ਰਣਨੀਤੀ ਨੂੰ ਪਰਖਣ ਨੂੰ ਕਦੀ ਸਮਝ ਨਹੀਂ ਸਕਿਆ। ਤੁਹਾਡੇ ਕੌਲ ਹੁਨਰ ਹੈ, ਕੌਸ਼ਲ ਹੈ। ਤੁਸੀਂ ਦੋ ਪੱਖੀ ਸੀਰੀਜ਼ 'ਚ ਵਧੀਆ ਖੇਡਦੇ ਹੋ, ਪਰ ਅਜਿਹੇ ਵੱਡੇ ਟੂਰਨਾਮੈਂਟ 'ਚ ਤੁਹਾਨੂੰ ਪ੍ਰਦਰਸ਼ਨ ਕਰਨਾ ਪੈਂਦਾ ਹੈ। ਇਹ ਮੈਚ ਇਕ ਕੁਆਰਟਰ ਫ਼ਾਈਨਲ ਤੋਂ ਘੱਟ ਨਹੀਂ ਸੀ ਤੇ ਅਸੀਂ ਇਸ ਬਾਰੇ ਗੱਲ ਵੀ ਕੀਤੀ ਸੀ ਕਿ ਮੁਸ਼ਕਲ ਕਿੱਥੇ ਹੈ। ਮੇਰੇ ਹਿਸਾਬ ਨਾਲ ਸ਼ਾਇਦ ਇਹ ਮਨੋਬਲ ਦੀ ਕਮੀ ਹੈ।
ਇਹ ਵੀ ਪੜ੍ਹੋ : T-20 WC : ਨਿਊਜ਼ੀਲੈਂਡ ਹੱਥੋਂ ਹਾਰਿਆ ਭਾਰਤ, ਜਾਣੋ ਹੁਣ ਕਿਵੇਂ ਟੀਮ ਇੰਡੀਆ ਪਹੁੰਚੇਗੀ ਸੈਮੀਫਾਈਨਲ 'ਚ
ਗੰਭੀਰ ਨੇ ਕਿਹਾ ਕਿ ਜਦੋਂ ਤੁਹਾਨੂੰ ਕਰੋ ਜਾਂ ਮਰੋ ਦੀ ਸਥਿਤੀ 'ਚ ਪਾਇਆ ਜਾਂਦਾ ਹੈ ਤਾਂ ਤੁਸੀਂ ਕੋਈ ਗ਼ਲਤੀ ਨਹੀਂ ਕਰਦੇ। ਜਦੋਂ ਤੁਸੀਂ ਦੋ-ਪੱਖੀ ਸੀਰੀਜ਼ 'ਚ ਖੇਡਦੇ ਹੋ ਤਾਂ ਗੱਲ ਵੱਖ ਹੁੰਦੀ ਹੈ। ਤੁਸੀਂ ਇਕ ਮੈਚ ਤੋਂ ਖੁੰਝ ਕੇ ਵੀ ਵਾਪਸੀ ਕਰ ਸਕਦੇ ਹੋ, ਪਰ ਅਜਿਹੇ ਮੈਚਾਂ 'ਚ ਮੈਨੂੰ ਨਹੀਂ ਲਗਦਾ ਕਿ ਭਾਰਤ ਮਾਨਸਿਕ ਤੌਰ 'ਤੇ ਮਜ਼ਬੂਤ ਹੈ। ਉਸ ਕੋਲ ਕੌਸ਼ਲ ਹੈ ਤੇ ਦੋ ਪੱਖੀ ਸੀਰੀਜ਼ 'ਚ ਇਹ ਟੀਮ ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ਨੂੰ ਲੱਗਾ ਵੱਡਾ ਝਟਕਾ, ਸ਼ਾਕਿਬ ਟੀ-20 ਵਿਸ਼ਵ ਕੱਪ ਤੋਂ ਹੋਏ ਬਾਹਰ
ਗੰਭੀਰ ਨੇ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੇ ਬਾਰੇ 'ਚ ਕਿਹਾ ਕਿ ਇਹ ਸਿਰਫ਼ ਨਿਰਾਸ਼ਾਜਨਕ ਹਾਰ ਨਹੀਂ ਸੀ, ਪਰ ਇਕ ਬੇਹੱਦ ਖ਼ਰਾਬ ਪ੍ਰਦਰਸ਼ਨ ਸੀ ਤੇ ਇਕ ਵਾਰ ਫਿਰ ਭਾਰਤੀ ਟੀਮ ਨੂੰ ਆਪਣੀ ਬੱਲੇਬਾਜ਼ਾਂ ਦੀ ਵਜ੍ਹਾ ਨਾਲ ਹਾਰ ਮਿਲੀ। ਪਾਕਿਸਤਾਨ ਦੇ ਖ਼ਿਲਾਫ਼ ਪਿਛਲੇ ਮੈਚ 'ਚ ਮੈਂ ਮੰਨ ਸਕਦਾ ਹਾਂ ਕਿ ਇਕ ਸ਼ਾਨਦਾਰ ਗੇਂਦਬਾਜ਼ੀ ਦੀ ਵਜ੍ਹਾ ਨਾਲ ਸਾਡੇ ਖਿਡਾਰੀ ਕਿਸੇ ਦਬਾਅ 'ਚ ਖੇਡ ਰਹੇ ਸਨ ਤੇ ਫਿਰ ਨਰਵਸ ਸਨ। ਅਚਾਨਕ ਬੱਲੇਬਾਜ਼ੀ ਕ੍ਰਮ 'ਚ ਬਦਲਾਅ ਕਰਨਾ ਵੀ ਮੇਰੇ ਲਈ ਹੈਰਾਨ ਕਰਨ ਦਾ ਫ਼ੈਸਲਾ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।