ਕੋਰੋਨਾ ਕਾਰਨ ਇੰਡੀਆ ਓਪਨ ਤੇ ਸੈਯਦ ਮੋਦੀ ਟੂਰਨਾਮੈਂਟ ਰੱਦ
Friday, Aug 28, 2020 - 11:45 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਇੰਡੀਆ ਓਪਨ ਸੁਪਰ 500 ਤੇ ਸੈਯਦ ਮੋਦੀ ਅੰਤਰਰਾਸ਼ਟਰੀ ਸੁਪਰ 300 ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਯੂ. ਐੱਫ.) ਨੇ ਕੋਰੋਨਾ ਦੇ ਕਾਰਨ ਵੀਰਵਾਰ ਨੂੰ ਜਾਰੀ ਕੀਤੇ ਨਵੇਂ ਸੋਧੇ ਕੈਲੰਡਰ 'ਚ ਇੰਡੀਆ ਓਪਨ ਸੁਪਰ 500 ਤੇ ਸੈਯਦ ਮੋਦੀ ਅੰਤਰਰਾਸ਼ਟਰੀ ਸੁਪਰ 300 ਟੂਰਨਾਮੈਂਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਭਾਰਤੀ ਬੈਡਮਿੰਟਨ ਸੰਘ (ਬਾਈ) ਨੇ ਵੀ ਟਵੀਟ ਕਰ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਬੀ. ਡਬਲਯੂ. ਐੱਫ. ਨਾਲ ਚਰਚਾ ਤੋਂ ਬਾਅਦ ਸੈਯਦ ਮੋਦੀ ਅੰਤਰਰਾਸ਼ਟਰੀ ਟੂਰਨਾਮੈਂਟ ਤੇ ਇੰਡੀਆ ਓਪਨ ਟੂਰਨਾਮੈਂਟ ਨੂੰ ਇਸ ਸਾਲ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਖੇਡ ਨਾਲ ਜੁੜੇ ਖਿਡਾਰੀਆਂ ਤੇ ਹਿੱਸੇਦਾਰਾਂ ਦੀ ਸੁਰੱਖਿਆ ਮਹੱਤਵਪੂਰਨ ਹੈ। ਸਾਨੂੰ ਉਮੀਦ ਹੈ ਕਿ 2021 'ਚ ਅਸੀਂ ਇਕ ਵਾਰ ਫਿਰ ਵਾਪਸ ਆਵਾਂਗੇ। ਨਵੇਂ ਕੈਲੰਡਰ ਦੇ ਅਨੁਸਾਰ ਥਾਮਸ ਤੇ ਉਬੇਰ ਕੱਪ ਫਾਈਨਲਸ 2020 ਡੈਨਮਾਰਕ 'ਚ ਤਿੰਨ ਤੋਂ 11 ਅਕਤੂਬਰ ਦੇ ਵਿਚ ਖੇਡਿਆ ਜਾਵੇਗਾ ਤੇ ਇਸ ਤੋਂ ਬਾਅਦ ਐੱਚ. ਐੱਸ. ਬੀ. ਸੀ., ਬੀ. ਡਬਲਯੂ. ਐੱਫ. ਵਿਸ਼ਵ ਟੂਰ ਡੈਨਮਾਰਕ ਦੇ ਓਡੇਂਸੇ 'ਚ ਦੋ ਹਫਤੇ ਦੇ ਯੂਰਪੀਅਨ ਪੜਾਅ ਦੇ ਨਾਲ ਸ਼ੁਰੂ ਹੋਵੇਗਾ।