ਸਿਡਨੀ ਥੰਡਰ ਕਰੇਗੀ ਨਿੱਜੀ ਸੁਰੱਖਿਆ ਦਾ ਪ੍ਰਬੰਧ, ਆਪਣੇ ਸਫਰ ਨੂੰ ਕੈਮਰੇ ’ਚ ਕੈਦ ਕਰੇਗਾ ਅਸ਼ਵਿਨ
Saturday, Oct 04, 2025 - 11:34 PM (IST)

ਸਿਡਨੀ (ਭਾਸ਼ਾ)-ਆਰ. ਅਸ਼ਵਿਨ ਨੂੰ ਬਿੱਗ ਬੈਸ਼ ਲੀਗ ਟੀਮ ਸਿਡਨੀ ਥੰਡਰ ਨਿੱਜੀ ਸੁਰੱਖਿਆ ਪ੍ਰਦਾਨ ਕਰੇਗੀ ਕਿਉਂਕਿ ਓਲੰਪਿਕ ਏਰੇਨਾ ਮੈਦਾਨ ’ਤੇ ਟੀਮ ਦੇ ਅਭਿਆਸ ਸੈਸ਼ਨ ਦੌਰਾਨ ਭਾਰਤੀ ਕ੍ਰਿਕਟ ਪ੍ਰੇਮੀਆਂ ਦੇ ਉਮੜਨ ਦੀ ਸੰਭਾਵਨਾ ਹੈ। ਸਮਝਿਆ ਜਾਂਦਾ ਹੈ ਕਿ ਅਸ਼ਵਿਨ ਆਪਣੇ ਨਾਲ ਨਿੱਜੀ ਟੀਮ ਵੀ ਲੈ ਕੇ ਆਵੇਗਾ ਜਿਹੜੀ ਉਸਦੇ ਯੂਟਿਊਬ ਚੈਨਲ ਲਈ ਸਿਡਨੀ ਥੰਡਰ ਦੇ ਨਾਲ ਉਸ ਦੇ ਬੀ. ਬੀ. ਐੱਲ. ਦੇ ਸਫਰ ਨੂੰ ਕੈਮਰੇ ਵਿਚ ਕੈਦ ਕਰੇਗੀ। ਪਿਛਲੇ ਸਾਲ ਬਾਰਡਰ-ਗਾਵਸਕਰ ਟਰਾਫੀ ਦੌਰਾਨ ਅੈਡੀਲੇਡ ਓਵਲ ਵਿਚ ਭਾਰਤੀ ਟੀਮ ਦੇ ਅਭਿਆਸ ਸੈਸ਼ਨ ਨੂੰ ਦੇਖਣ ਲਈ ਤਕਰੀਬਨ 5000 ਭਾਰਤੀ ਪ੍ਰਸ਼ੰਸਕ ਪਹੁੰਚ ਗਏ ਸਨ, ਜਿਸ ਨਾਲ ਸੁਰੱਖਿਆ ਦਾ ਮਸਲਾ ਖੜ੍ਹਾ ਹੋ ਗਿਆ ਸੀ।
ਅਸ਼ਵਿਨ ਜਨਵਰੀ ਵਿਚ 3 ਤੋਂ 5 ਮੈਚ ਖੇਡੇਗਾ ਤੇ ਜੇਕਰ ਸਿਡਨੀ ਥੰਡਰ ਕੁਆਲੀਫਾਈ ਕਰਦੀ ਹੈ ਤਾਂ ਫਾਈਨਲ ਵੀ ਖੇਡੇਗਾ। ਕ੍ਰਿਸ ਗੇਲ ਨੂੰ ਸਿਡਨੀ ਥੰਡਰ ਦੇ ਨਾਲ ਖੇਡਣ ਦੌਰਾਨ ਰਹਿਣ ਲਈ ਆਲੀਸ਼ਾਨ ਪੇਂਟਹਾਊਸ ਦਿੱਤਾ ਗਿਆ ਸੀ।