ਸਵੀਆਟੇਕ ਸੰਘਰਸ਼ਪੂਰਨ ਜਿੱਤ ਦੇ ਨਾਲ ਦੂਜੇ ਤੌਰ ''ਚ

10/15/2022 3:25:06 PM

ਸੈਨ ਡਿਏਗੋ- ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰੀ ਇਗਾ ਸਵੀਆਟੇਕ ਨੇ ਤਿੰਨ ਸੈੱਟ ਤਕ ਚਲੇ ਸਖ਼ਤ ਮੁਕਾਬਲੇ 'ਚ ਜਿੱਤ ਦਰਜ  ਕਰਕੇ ਡਬਲਯੂ. ਟੀ. ਏ. 500 ਸੈਨ ਡਿਏਗੋ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ। ਪੋਲੈਂਡ ਦੀ ਸਵੀਆਟੇਕ ਨੂੰ ਚੀਨ ਦੇ ਝੇਂਗ ਕਿਨਵੇਨ 'ਤੇ 6-4, 4-6, 6-1 ਨਾਲ ਜਿੱਤ ਦਰਜ ਕਰਨ ਲਈ ਕੋਰਟ 'ਤੇ ਦੋ ਘੰਟੇ ਤੋਂ ਵੱਧ ਸਮਾਂ ਬਿਤਾਉਣਾ ਪਿਆ। 

ਇਹ 21 ਸਾਲਾ ਖਿਡਾਰਨ ਇਸ ਸਾਲ 4 ਅਪ੍ਰੈਲ ਤੋਂ ਦੁਨੀਆ ਦੀ ਨੰਬਰ ਇਕ ਰੈਂਕਿੰਗ 'ਤੇ ਬਣੀ ਹੋਈ ਹੈ ਅਤੇ 2022 'ਚ ਡਬਲਯੂ. ਟੀ. ਏ. ਟੂਰ 'ਤੇ ਇਹ ਉਸ ਦੀ 61ਵੀਂ ਜਿੱਤ ਹੈ। ਇਕ ਹੋਰ ਮੈਚ 'ਚ ਛੇਵਾਂ ਦਰਜਾ ਪ੍ਰਾਪਤ ਕੋਕੋ ਗੌਫ ਨੇ ਕੈਨੇਡਾ ਦੀ ਗੈਰ ਦਰਜਾ ਪ੍ਰਾਪਤ ਬਿਆਂਕਾ ਐਂਡਰੀਸਕੂ ਨੂੰ 6-4, 4-6, 6-3 ਨਾਲ ਹਰਾਇਆ। ਵਿਸ਼ਵ ਰੈਂਕਿੰਗ ਦੇ ਸਿਖਰਲੇ 10 ਵਿੱਚ ਸੱਤ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ।


Tarsem Singh

Content Editor

Related News