ਸੁਰੇਸ਼ ਰੈਨਾ IPL ''ਚ ਕਰਨਗੇ ਵਾਪਸੀ, ਭਾਰਤ ਦੇ ਇਸ ਦਿੱਗਜ ਖਿਡਾਰੀ ਦੇ ਨਾਲ ਆਉਣਗੇ ਨਜ਼ਰ
Wednesday, Mar 16, 2022 - 05:41 PM (IST)
ਸਪੋਰਟਸ ਡੈਸਕ- 26 ਮਾਰਚ ਤੋਂ ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ ਆਯੋਜਨ ਸ਼ੁਰੂ ਹੋ ਰਿਹਾ ਹੈ। ਕ੍ਰਿਕਟ ਪ੍ਰਸ਼ੰਸਕ ਇਸ ਲੀਗ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿਉਂਕਿ ਇਸ ਵਾਰ ਆਈ. ਪੀ. ਐੱਲ 'ਚ 8 ਨਹੀਂ ਸਗੋਂ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਇਸ ਵਾਰ ਆਈ. ਪੀ. ਐੱਲ. ਦਾ ਫਾਰਮੈਟ ਵੀ ਬਦਲ ਦਿੱਤਾ ਗਿਆ ਹੈ ਜਿਸ ਕਾਰਨ ਦੋ ਗਰੁੱਪ ਬਣਾਏ ਗਏ ਹਨ ਪਰ ਇਸ ਸੀਜ਼ਨ ਸੁਰੇਸ਼ ਰੈਨਾ ਨੂੰ ਆਕਸ਼ਨ 'ਚ ਕਿਸੇ ਵੀ ਟੀਮ ਨੇ ਨਹੀਂ ਖ਼ਰੀਦਿਆ ਪਰ ਇਸ ਦੇ ਬਾਵਜੂਦ ਵੀ ਰੈਨਾ ਆਈ. ਪੀ. ਐੱਲ. ਦੇ ਆਯੋਜਨ ਦੌਰਾਨ ਇਕ ਨਵੀਂ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਕ੍ਰਿਕਟ ਮੈਚਾਂ ਦਾ ਗੈਰ-ਕਾਨੂੰਨੀ ਪ੍ਰਸਾਰਣ ਕਰਨ ਵਾਲੀਆਂ ਵੈੱਬਸਾਈਟਾਂ ਨੂੰ ਹਾਈ ਕੋਰਟ ਦਾ ਵੱਡਾ ਝਟਕਾ
ਦਰਅਸਲ ਸੁਰੇਸ਼ ਰੈਨਾ ਆਈ. ਪੀ. ਐੱਲ. 'ਚ ਇਸ ਵਾਰ ਨਵੇਂ ਕਿਰਦਾਰ 'ਚ ਦਿਖਾਈ ਦੇਣਗੇ। ਸੁਰੇਸ਼ ਰੈਨਾ ਆਈ. ਪੀ .ਐੱਲ. 'ਚ ਬਤੌਰ ਕੁਮੈਂਟੇਟਰ ਦੇ ਤੌਰ 'ਤੇ ਦਿਖਾਈ ਦੇਣਗੇ। ਰੈਨਾ ਪਹਿਲੀ ਵਾਰ ਕ੍ਰਿਕਟ ਕੁਮੈਂਟਰੀ ਕਰਨਗੇ। ਰੈਨਾ ਦੇ ਨਾਲ ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਵੀ ਕੁਮੈਂਟਰੀ 'ਚ ਦੁਬਾਰਾ ਵਾਪਸੀ ਕਰ ਰਹੇ ਹਨ। ਸੁਰੇਸ਼ ਰੈਨਾ ਦੇ ਆਈ. ਪੀ. ਐੱਲ. 'ਚ ਕੁਮੈਂਟੇਟਰ ਦੀ ਭੂਮਿਕਾ ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਤਸ਼ਾਹਤ ਹੋਣਗੇ।
ਆਈ. ਪੀ. ਐੱਲ. ਨੂੰ ਬ੍ਰਾਡਕਾਸਟ ਕਰਨ ਵਾਲੀਆਂ ਕੰਪਨੀਆਂ 'ਚੋਂ ਇਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਰੇਸ਼ ਰੈਨਾ ਇਸ ਵਾਰ ਆਈ. ਪੀ. ਐੱਲ. 'ਚ ਨਹੀਂ ਦਿਸਣਗੇ ਪਰ ਅਸੀਂ ਉਨ੍ਹਾਂ ਨੂੰ ਇਸ ਲੀਗ ਦੇ ਨਾਲ ਜੋੜੇ ਰਖਣਾ ਚਾਹੁੰਦੇ ਹਾਂ। ਮਿਸਟਰ ਆਈ. ਪੀ. ਐੱਲ. ਦੇ ਨਾਂ ਨਾਲ ਮਸ਼ਹੂਰ ਰੈਨਾ ਇਸ ਲੀਗ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ 'ਚੋਂ ਇਕ ਹਨ।
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ 250 ਵਨਡੇ ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਬਣੀ
ਜਦਕਿ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦੁਬਾਰਾ ਕੁਮੈਂਟਰੀ ਨਾਲ ਜੁੜਨ ਜਾ ਰਹੇ ਹਨ। ਸ਼ਾਸਤਰੀ ਨੇ ਸਾਲ 2017 'ਚ ਚੈਂਪੀਅਨਸ ਟਰਾਫੀ ਦੇ ਬਾਅਦ ਤੋਂ ਕੁਮੈਂਟਰੀ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਟੀਮ ਇੰਡੀਆ ਦਾ ਕੋਚ ਬਣਾ ਦਿੱਤਾ ਗਿਆ ਸੀ। ਹੁਣ ਜਦੋਂ ਉਹ ਟੀਮ ਦੇ ਕੋਚ ਨਹੀਂ ਰਹੇ ਤਾਂ ਉਹ ਇਕ ਵਾਰ ਫਿਰ ਤੋਂ ਕੁਮੈਂਟਰੀ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਨਜਰ ਆਉਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।