ਸੁਪਰ ਸੰਡੇ ਨੂੰ ਹੋਵੇਗਾ ਪਲੇਅ ਆਫ ਦੀ ਚੌਥੀ ਤੇ ਚੋਟੀ ਦੀ ਟੀਮ ਦਾ ਫੈਸਲਾ

Sunday, May 05, 2019 - 12:57 AM (IST)

ਸੁਪਰ ਸੰਡੇ ਨੂੰ ਹੋਵੇਗਾ ਪਲੇਅ ਆਫ ਦੀ ਚੌਥੀ ਤੇ ਚੋਟੀ ਦੀ ਟੀਮ ਦਾ ਫੈਸਲਾ

ਮੋਹਾਲੀ/ਮੁੰਬਈ—ਆਈ. ਪੀ. ਐੱਲ. ਦਾ 12ਵਾਂ ਸੈਸ਼ਨ ਆਪਣੇ ਆਖਰੀ ਪੜਾਅ 'ਤੇ ਪਹੁੰਚ ਚੁੱਕਾ ਹੈ ਤੇ ਤਿੰਨ ਟੀਮਾਂ ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀਆਂ ਹਨ। ਸੁਪਰ ਸੰਡੇ ਨੂੰ ਟੂਰਨਾਮੈਂਟ ਦੇ ਆਖਰੀ ਲੀਗ ਮੈਚਾਂ ਦੇ ਦਿਨ ਪਲੇਅ ਆਫ ਦੀ ਚੌਥੀ ਟੀਮ ਤੇ ਲੀਗ ਦੀ ਚੋਟੀ ਦੀ ਟੀਮ ਦਾ ਫੈਸਲਾ ਹੋਵੇਗਾ। ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ 13 ਮੈਚਾਂ 'ਚੋਂ 9 ਜਿੱਤ ਕੇ 18 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਹੈ ਤੇ ਉਸ ਨੂੰ ਆਪਣੇ ਚੋਟੀ ਦੇ ਸਥਾਨ ਲਈ ਮੁੰਬਈ ਇੰਡੀਅਨਜ਼ ਤੋਂ ਖਤਰਾ ਹੋ ਸਕਦਾ ਹੈ, ਜਿਹੜੀ 13 ਮੈਚਾਂ ਵਿਚੋਂ 8 ਜਿੱਤਾਂ ਤੇ 16 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਦਿੱਲੀ ਕੈਪੀਟਲਸ  ਵੀ ਪਲੇਅ ਆਫ 'ਚ ਪਹੁੰਚ ਚੁੱਕੀ ਹੈ ਤੇ ਉਹ  ਚੇਨਈ ਨੇ ਐਤਵਾਰ ਕਿੰਗਜ਼ ਇਲੈਵਨ ਪੰਜਾਬ ਨਾਲ ਮੋਹਾਲੀ ਵਿਚ ਖੇਡਣਾ ਹੈ, ਜਦਕਿ ਮੁੰਬਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨਾਲ ਮੁੰਬਈ ਵਿਚ ਖੇਡਣਾ ਹੈ।


author

satpal klair

Content Editor

Related News