ਬੀਮਾਰ ਹਾਕੀ ਓਲੰਪੀਅਨ ਐਮ.ਪੀ. ਸਿੰਘ ਦੀ ਮਦਦ ਲਈ ਅੱਗੇ ਆਈ ਗਾਵਸਕਰ ਦੀ 'ਫਾਊਂਡੇਸ਼ਨ'

Friday, Nov 20, 2020 - 03:52 PM (IST)

ਬੀਮਾਰ ਹਾਕੀ ਓਲੰਪੀਅਨ ਐਮ.ਪੀ. ਸਿੰਘ ਦੀ ਮਦਦ ਲਈ ਅੱਗੇ ਆਈ ਗਾਵਸਕਰ ਦੀ 'ਫਾਊਂਡੇਸ਼ਨ'

ਨਵੀਂ ਦਿੱਲੀ (ਭਾਸ਼ਾ) : ਮਹਾਨ ਖਿਡਾਰੀ ਸੁਨੀਲ ਗਾਵਸਕਰ ਦੀ 'ਦਿ ਚੈਂਪਸ ਫਾਊਂਡੇਸ਼ਨ' ਨੇ ਹਾਕੀ ਓਲੰਪੀਅਨ ਮੋਹਿੰਦਰ ਪਾਲ ਸਿੰਘ ਦੀ ਮਦਦ ਕੀਤੀ, ਜੋ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਹਨ।  ਉਨ੍ਹਾਂ ਦੀ ਇਹ ਸੰਸਥਾ 2 ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਉਨ੍ਹਾਂ ਖਿਡਾਰੀਆਂ ਦੀ ਮਦਦ ਕਰ ਰਹੀ ਹੈ ਜੋ ਵਿੱਤੀ ਸਮਸਿਆਵਾਂ ਨਾਲ ਜੂਝ ਰਹੇ ਹੁੰਦੇ ਹਨ।

ਐਮ.ਪੀ. ਸਿੰਘ ਦੇ ਨਾਮ ਤੋਂ ਮਸ਼ਹੂਰ ਮੋਹਿੰਦਰ ਪਾਲ ਸਿੰਘ ਕਿਡਨੀ ਦੀ ਬੀਮਾਰੀ ਨਾਲ ਪੀੜਤ ਹਨ ਅਤੇ ਉਹ ਡਾਈਲਿਸਸ 'ਤੇ ਹਨ ਅਤੇ ਟਰਾਂਸਪਲਾਂਟ ਲਈ 'ਡੋਨਰ' ਦਾ ਇੰਤਜ਼ਾਰ ਕਰ ਰਹੇ ਹਨ। ਜਦੋਂ ਗਾਵਸਕਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸੀ.ਐਚ.ਏ.ਐਮ.ਪੀ.ਐਸ. 'ਚੈਂਪਸ ਫਾਊਂਡੇਸ਼ਨ' ਦੇ ਬਾਰੇ ਵਿਚ ਕਿਹਾ, 'ਮੈਂ ਮੀਡੀਆ ਵਿਚ ਪੜ੍ਹਦਾ ਰਹਿੰਦਾ ਸੀ ਕਿ ਸਾਬਕਾ ਓਲੰਪੀਅਨ ਅਤੇ ਅੰਤਰਰਾਸ਼ਟਰੀ ਤਮਗਾ ਜੈਤੂ ਬਾਅਦ ਬਾਅਦ ਵਿਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।'  ਉਨ੍ਹਾਂ ਕਿਹਾ, 'ਐਮ. ਪੀ. ਸਿੰਘ ਦੀ ਸਿਹਤ ਦੀ ਸੂਚਨਾ ਵੀ ਮੈਨੂੰ ਮੀਡੀਆ (ਅਖ਼ਬਾਰ) ਤੋਂ ਮਿਲੀ।' ਐਮ.ਪੀ. ਸਿੰਘ ਉਸ ਭਾਰਤੀ ਹਾਕੀ ਟੀਮ ਦਾ ਅਹਿਮ ਹਿੱਸਾ ਸਨ, ਜਿਨ੍ਹਾਂ ਨੇ 1988 ਸੋਲ ਓਲੰਪਿਕ ਵਿਚ ਹਿੱਸਾ ਲਿਆ ਸੀ। ਉਹ ਮੋਹੰਮਦ ਸ਼ਾਹਿਦ, ਐਮ.ਐਮ. ਸੋਮਾਇਆ, ਜੂਡ ਫੈਲਿਕਸ, ਪਰਗਟ ਸਿੰਘ ਨਾਲ ਖੇਡ ਚੁੱਕੇ ਹਨ। ਸਾਬਕਾ ਭਾਰਤੀ ਕ੍ਰਿਕਟ ਕਪਤਾਨ ਨੇ ਕਿਹਾ ਕਿ ਅਜਿਹੀ ਕੋਈ ਸੰਸਥਾ ਨਹੀਂ ਸੀ ਜੋ ਸਾਬਕਾ ਸਟਾਰ ਖਿਡਾਰੀਆਂ ਦੀ ਮਦਦ ਕਰੇ।

ਉਨ੍ਹਾਂ ਕਿਹਾ, 'ਸਿੱਖਿਆ, ਸਿਹਤ, ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਲਈ ਕਾਫ਼ੀ ਸੰਸਥਾਵਾਂ ਹਨ ਪਰ ਸਾਬਕਾ ਅੰਤਰਰਾਸ਼ਟਰੀ ਖਿਡਾਰੀਆਂ ਲਈ ਕੋਈ ਨਹੀਂ ਹੈ। ਇਸ ਲਈ ਮੈਂ ਨਿੱਜੀ ਯੋਗਦਾਨ ਦੇ ਨਾਲ ਇਕ ਫਾਊਂਡੇਸ਼ਨ ਬਣਾਉਣ ਦਾ ਸੋਚਿਆ। ਉਦੋਂ ਅਸੀਂ 1983 ਵਿਸ਼ਵ ਕੱਪ ਟੀਮ ਦੇ ਮੈਬਰਾਂ ਦੇ ਨਾਲ 'ਡਬਲ ਵਿਕਟ ਟੂਰਨਾਮੈਂਟ' ਆਯੋਜਿਤ ਕੀਤਾ ਸੀ, ਜਿਸ ਵਿਚ ਇਕ ਉਦਯੋਗਪਤੀ ਅਤੇ ਇਕ ਕਾਰਪੋਰੇਟ ਪ੍ਰਮੁੱਖ ਨੇ ਦਾਨ ਕੀਤਾ।' ਹੁਣ ਤੱਕ ਇਸ ਫਾਊਂਡੇਸ਼ਨ ਨੇ 21 ਸਾਬਕਾ ਖਿਡਾਰੀਆਂ ਦੀ ਮਦਦ ਕੀਤੀ ਹੈ, ਜਿਸ ਵਿਚ ਮਾਸਿਕ ਸਹਾਇਤਾ ਦੇ ਇਲਾਵਾ ਉਨ੍ਹਾਂ ਦੇ ਮੈਡੀਕਲ ਖ਼ਰਚਿਆਂ ਦੀ ਦੇਖਭਾਲ ਕਰਣਾ ਸ਼ਾਮਲ ਹੈ।


author

cherry

Content Editor

Related News