ਕੰਟਰੋਲ 'ਚ ਰਹਿਣ ਕੈਪਟਨ ਕੂਲ, ਗਾਵਸਕਰ ਦੀ ਧੋਨੀ ਨੂੰ ਸਲਾਹ

Saturday, Apr 13, 2019 - 11:18 AM (IST)

ਕੰਟਰੋਲ 'ਚ ਰਹਿਣ ਕੈਪਟਨ ਕੂਲ, ਗਾਵਸਕਰ ਦੀ ਧੋਨੀ ਨੂੰ ਸਲਾਹ

ਸਪੋਰਟਸ ਡੈਸਕ— ਇਕ ਨਿੱਜੀ ਚੈਨਲ 'ਤੇ ਦਿੱਤੇ ਬਿਆਨ 'ਚ ਭਾਰਤੀ ਕ੍ਰਿਕਟ ਦੇ ਸਾਬਕਾ ਧਾਕੜ ਖਿਡਾਰੀ ਸੁਨੀਲ ਗਾਵਸਕਰ ਨੇ ਧੋਨੀ ਮਾਮਲੇ 'ਚ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਕਪਤਾਨ ਹਮੇਸ਼ਾ ਕੰਟਰੋਲ 'ਚ ਰਹਿਣਾ ਚਾਹੀਦਾ ਹੈ। ਗਾਵਸਕਰ ਨੇ ਆਪਣੇ ਬਿਆਨ 'ਚ ਕਿਹਾ ਕਿ ਧੋਨੀ ਨੇ ਜੋ ਕੀਤਾ ਸੀ ਉਹ ਗਲਤ ਸੀ ਅਤੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਗਾਵਸਕਰ ਨੇ ਅੰਪਾਇਰ ਦਾ ਬਚਾਅ ਕਰਦੇ ਹੋਏ ਕਿਹਾ ਕਿ 'ਗੇਂਦ ਜੇਕਰ ਕਮਰ ਦੇ ਉੱਪਰ ਹੈ ਤਾਂ ਨੋ ਬਾਲ ਦਾ ਫੈਸਲਾ ਲੈੱਗ ਅੰਪਾਇਰ ਕਰਦਾ ਹੈ।'
PunjabKesari
ਦਰਅਸਲ ਵੀਰਵਾਰ ਨੂੰ ਜੈਪੁਰ 'ਚ ਖੇਡੇ ਗਏ ਮੁਕਾਬਲੇ 'ਚ ਧੋਨੀ ਮੈਚ ਵਿਚਾਲੇ ਹੀ ਅੰਪਾਇਰ ਨਾਲ ਭਿੜ ਗਏ। ਧੋਨੀ ਦੇ ਇਸ ਵਿਵਹਾਰ 'ਤੇ ਹਰ ਕੋਈ ਹੈਰਾਨ ਰਹਿ ਗਿਆ। ਧੋਨੀ ਨੂੰ ਕੋਡ ਆਫ ਕੰਡਕਟ ਤੋੜਨ ਦਾ ਦੋਸ਼ੀ ਪਾਇਆ ਗਿਆ ਅਤੇ ਉਨ੍ਹਾਂ 'ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ। ਰਾਜਸਥਾਨ ਖਿਲਾਫ ਮੈਚ 'ਚ ਸਟੋਕਸ ਨੇ ਬੱਲੇਬਾਜ਼ ਦੇ ਕਮਰ 'ਤੇ ਫੁਲ ਟਾਸ ਗੇਂਦ ਸੁੱਟੀ ਜਿਸ ਤੋਂ ਬਾਅਦ ਅੰਪਾਇਰ ਨੇ ਪਹਿਲਾਂ ਨੋ ਬਾਲ ਦਾ ਇਸ਼ਾਰਾ ਕੀਤਾ ਅਤੇ ਫਿਰ ਫੈਸਲਾ ਬਦਲ ਦਿੱਤਾ। ਇਹ ਦੇਖ ਕੇ ਪਹਿਲਾਂ ਤਾਂ ਬੱਲੇਬਾਜ਼ੀ ਕਰ ਰਹੇ ਜਡੇਜਾ ਨੇ ਅੰਪਾਇਰ ਦੇ ਫੈਸਲੇ 'ਤੇ ਸਵਾਲ ਕੀਤਾ ਅਤੇ ਫਿਰ ਡਗ-ਆਊਟ 'ਚ ਬੈਠੇ ਧੋਨੀ ਖੁਦ ਚਲ ਕੇ ਮੈਦਾਨ 'ਤੇ ਪਹੁੰਚੇ ਅਤੇ ਅੰਪਾਇਰ ਨਾਲ ਉਲਝ ਗਏ।


author

Tarsem Singh

Content Editor

Related News