ਸੁਮਨ ਦੇਵੀ ਸੰਭਾਲੇਗੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨੀ

Tuesday, May 21, 2019 - 10:47 PM (IST)

ਸੁਮਨ ਦੇਵੀ ਸੰਭਾਲੇਗੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨੀ

ਨਵੀਂ ਦਿੱਲੀ— ਹਾਕੀ ਇੰਡੀਆ ਨੇ ਚਾਰ ਦੇਸ਼ਾਂ ਦੇ ਅੰਡਰ-21 ਕੌਮਾਂਤਰੀ ਟੂਰਨਾਮੈਂਟ ਲਈ 18 ਮੈਂਬਰੀ ਮਹਿਲਾ ਜੂਨੀਅਰ ਹਾਕੀ ਟੀਮ ਦਾ ਮੰਗਲਵਾਰ ਐਲਾਨ ਕਰ ਦਿੱਤਾ, ਜਿਸ ਦੀ ਕਪਤਾਨੀ ਸੁਮਨ ਦੇਵੀ ਥੋਡਮ ਨੂੰ ਸੌਂਪੀ ਗਈ ਹੈ। ਇਹ ਟੂਰਨਾਮੈਂਟ ਆਇਰਲੈਂਡ ਦੇ ਡਬਲਿਨ 'ਚ ਖੇਡਿਆ ਜਾਵੇਗਾ। ਭਾਰਤੀ ਟੀਮ ਇਸ ਤੋਂ ਬਾਅਦ ਬੇਲਾਰੂਸ ਦਾ ਦੌਰਾ ਕਰੇਗੀ। ਭਾਰਤੀ ਟੀਮ ਪਹਿਲਾਂ ਡਬਲਿਨ ਜਾਵੇਗੀ ਜਿੱਥੇ ਉਹ ਆਇਰਲੈਂਡ ਦੀ ਰਾਸ਼ਟਰੀ ਟੀਮ ਤੇ ਕੈਨੇਡਾ ਦੀ ਮਹਿਲਾ ਜੂਨੀਅਰ ਵਿਰੁੱਧ 28 ਤੇ 29 ਮਈ ਨੂੰ ਮੁਕਾਬਲਾ ਖੇਡੇਗੀ।
18 ਮੈਂਬਰੀ ਟੀਮ ਇਸ ਤਰ੍ਹਾਂ ਹੈ : ਗੋਲਕੀਪਰ-ਬੀਚੂ ਦੇਵੀ ਖਰੀਬਮ, ਖੁਸ਼ਬੂ। ਡਿਫੈਂਡਰ-ਇਸ਼ਿਕਾ ਚੌਧਰੀ, ਸੁਮਨ ਦੇਵੀ (ਕਪਤਾਨ), ਪ੍ਰਿਯੰਕਾ, ਮਹਿਮਾ ਚੌਧਰੀ, ਸਿਮਰਨ ਸਿੰਘ, ਗਗਨਦੀਪ ਕੌਰ (ਉਪ-ਕਪਤਾਨ)। ਮਿਡਫੀਲਡਰ-ਪ੍ਰੀਤੀ, ਮਰਿਯਾਨਾ ਕੁਜੂਰ, ਚੇਤਨਾ, ਅਜਮੀਨਾ ਕੁਜੂਰ, ਬਲਜੀਤ ਕੌਰ। ਫਾਰਵਰਡ-ਮੁਮਤਾਜ ਖਾਨ, ਬਿਊਟੀ ਡੁੰਗਡੁੰਗ, ਸ਼ਰਮੀਲਾ ਦੇਵੀ, ਰੀਤ, ਲਾਲਰਿੰਦੀਕੀ। 


author

Gurdeep Singh

Content Editor

Related News