ਭਾਰਤ-ਪਾਕਿ ਸੀਰੀਜ਼ ਨੂੰ ਲੈ ਕੇ ਬੀ.ਸੀ.ਸੀ.ਆਈ. ''ਤੇ ਭੜਕੇ ਸੁਬ੍ਰਾਮਣੀਅਮ ਸਵਾਮੀ

05/29/2017 7:00:12 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਸੁਬ੍ਰਾਮਣੀਅਮ ਸਵਾਮੀ ਨੇ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ 'ਤੇ ਵਿਰੋਧ ਕਰਦੇ ਹੋਏ ਕਿਹਾ ਕਿ ਬੀ.ਸੀ.ਸੀ.ਆਈ. ਪਾਗਲ ਹੋ ਗਿਆ ਹੈ ਕੀ? ਭਾਰਤ ਨੂੰ ਪਾਕਿਸਤਾਨ ਦੇ ਨਾਲ ਕ੍ਰਿਕਟ ਨਹੀਂ ਖੇਡਣਾ ਚਾਹੀਦਾ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਜਦੋਂ ਤੋਂ ਸ਼੍ਰੀਨਿਵਾਸਨ ਬੀ.ਸੀ.ਸੀ.ਆਈ. ਤੋਂ ਗਏ ਹਨ ਉਦੋਂ ਤੋਂ ਡੀ ਕੰਪਨੀ ਨੇ ਬੋਰਡ 'ਤੇ ਕਬਜ਼ਾ ਜਮਾ ਲਿਆ ਹੈ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਜਾਜ਼ਤ ਦਿੱਤੇ ਜਾਣ 'ਤੇ ਪਾਕਿਸਤਾਨ ਨਾਲ ਦੋ ਪੱਖੀ ਸੀਰੀਜ਼ ਖੇਡਣਾ ਸੰਭਵ ਹੋ ਸਕਦਾ ਹੈ। ਪਾਕਿਸਤਾਨ ਦੇ ਨਾਲ ਦੋ ਪੱਖੀ ਸੀਰੀਜ਼ 'ਤੇ ਸਾਡਾ ਨਜ਼ਰੀਆ ਉਲਟ ਹੈ। ਪਰ ਬਿਨਾ ਸਰਕਾਰ ਦੀ ਸਹਿਮਤੀ ਦੇ ਦੋਹਾਂ ਦੇਸ਼ਾਂ ਵਿਚਾਲੇ ਸੀਰੀਜ਼ ਹੋਣਾ ਸੰਭਵ ਨਹੀਂ ਹੈ।

ਦੋਹਾਂ ਦੇਸ਼ਾਂ ਵਿਚਾਲੇ ਆਖਰੀ ਵਾਰ ਦੋ ਪੱਖੀ ਸੀਰੀਜ਼ ਦਸੰਬਰ 2012 'ਚ ਹੋਈ ਸੀ। ਜਦਕਿ ਪਾਕਿਸਤਾਨ ਦੇ ਨਾਲ ਕ੍ਰਿਕਟ ਖੇਡਣ ਦੇ ਵਿਰੋਧ 'ਚ ਭਾਜਪਾ ਸੰਸਦ ਮੈਂਬਰ ਦੇ ਨਾਲ ਟਵਿੱਟਰ ਯੂਜ਼ਰਸ ਵੀ ਜੰਮ ਕੇ ਟਵੀਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ ਕਿ ਬੀ.ਸੀ.ਸੀ.ਆਈ. ਸਮਝਦਾ ਹੈ ਕਿ ਉਹ ਮੁਲਕ ਤੋਂ ਵੱਡਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਬੀ.ਸੀ.ਸੀ.ਆਈ. ਨੂੰ ਇਹ ਗੱਲ ਜਾਨ ਲੈਣੀ ਚਾਹੀਦੀ ਹੈ ਕਿ ਕ੍ਰਿਕਟ ਭਾਰਤ ਦਾ ਧਰਮ ਹੈ ਪਰ ਕੋਈ ਧਰਮ ਭਾਰਤ ਤੋਂ ਵੱਡਾ ਨਹੀਂ ਹੈ। ਅਨਿਲ ਸਿਸੋਦੀਆ ਨਾਂ ਦੇ ਸ਼ਖ਼ਸ ਨੇ ਲਿਖਿਆ ਹੈ ਕਿ ਦੇਸ਼ ਦੀ ਸੁਰੱਖਿਆ ਤੋਂ ਵੱਡਾ ਕ੍ਰਿਕਟ ਹੋ ਗਿਆ ਹੈ ਅਤੇ ਉਹ ਉਸ ਗੱਦਾਰ ਮੁਲਕ ਦੇ ਲਈ ਜੋ ਹਰ ਰੋਜ਼ ਸਾਡੇ ਜਵਾਨਾਂ ਅਤੇ ਬੇਗੁਨਾਹਾਂ ਦਾ ਖੂਨ ਵਹਾ ਰਿਹਾ ਹੈ। ਪਾਕਿਸਤਾਨ ਦੇ ਨਾਲ ਮੈਚ ਕਿਸੇ ਵੀ ਹਾਲਤ 'ਚ ਨਹੀਂ ਹੋਣਾ ਚਾਹੀਦਾ ਹੈ।


Related News