ਪਿਤਾ ਦੀ ਸਿਹਤ ਵਿਚ ਸੁਧਾਰ ਤੋਂ ਬਾਅਦ ਸਟੋਕਸ ਇੰਗਲੈਂਡ ਟੀਮ ਨਾਲ ਜੁੜੇ

Wednesday, Dec 25, 2019 - 06:28 PM (IST)

ਪਿਤਾ ਦੀ ਸਿਹਤ ਵਿਚ ਸੁਧਾਰ ਤੋਂ ਬਾਅਦ ਸਟੋਕਸ ਇੰਗਲੈਂਡ ਟੀਮ ਨਾਲ ਜੁੜੇ

ਸੈਂਚੂਰੀਅਨ : ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੈਨ ਸਟੋਕਸ ਪਿਤਾ ਦੀ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਬੁੱਧਵਾਰ ਨੂੰ ਟੀਮ ਦੇ ਨਾਲ ਜੁੜ ਗਏ ਅਤੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ। ਇੰਗਲੈਂਡ ਦੀ ਟੀਮ ਇੱਥੇ ਸੁਪਰ ਸਪੋਰਟਸ ਪਾਰਕ ਵਿਚ ਦੱਖਣੀ ਅਫਰੀਕਾ ਨਾਲ ਵੀਰਵਾਰ ਤੋਂ ਸ਼ੁਰੂ ਹੋ ਰਹੇ ਟੈਸਟ ਵਿਚ ਭਿੜੇਗੀ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਸਟੋਕਸ ਦੇ ਪਿਤਾ ਗੇਡ ਹੁਣ ਵੀ ਜੋਹਾਨਸਬਰਗ ਦੇ ਹਸਪਤਾਲ ਵਿਚ ਆਈ. ਸੀ. ਯੂ. ਵਿਚ ਹਨ ਪਰ ਇਲਾਜ ਦਾ ਹਾਂ ਪੱਖੀ ਅਸਰ ਹੋਇਆ ਹੈ ਅਤੇ ਉਸ ਦੀ ਸਥਿਤੀ ਸਥਿਰ ਹੈ।

PunjabKesari

ਗੇਡ ਟੈਸਟ ਮੈਚ ਦੇਖਣ ਲਈ ਦੱਖਣੀ ਅਫਰੀਕਾ ਪਹੁੰਚੇ ਸੀ ਪਰ ਉਸ ਨੂੰ ਸੋਮਵਾਰ ਨੂੰ ਗੰਭੀਰ ਬੀਮਾਰੀ ਤੋਂ ਬਾਅਦ ਜੋਹਾਨਸਬਰਗ ਦੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਪਿਤਾ ਦੇ ਨਾਲ ਮੌਜੂਦ ਰਹਿਣ ਕਾਰਨ ਸਟੋਕਸ ਨੇ ਮੰਗਲਵਾਰ ਨੂੰ ਅਭਿਆਸ ਸੈਸ਼ਨ ਵਿਚ ਹਿੱਸਾ ਨਹੀਂ ਲਿਆ ਸੀ। ਬੀਮਾਰੀ ਕਾਰਨ ਅਭਿਆਸ ਮੈਚ ਤੋਂ ਦੂਰ ਰਹਿਣ ਵਾਲੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਅਤੇ ਜ਼ੋਫਰਾ ਆਰਚਰ ਵੀ ਠੀਕ ਹੋ ਗਏ ਹਨ।


Related News