ਏਸ਼ੀਆਈ ਧਰਤੀ ’ਤੇ ਟੈਸਟ ਮੈਚ ਖੇਡਣ ਨੂੰ ਬੇਹੱਦ ਉਤਸ਼ਾਹਤ ਹਨ ਸਟੀਵ ਸਮਿਥ, ਦਿੱਤਾ ਇਹ ਬਿਆਨ
Sunday, Jul 04, 2021 - 08:54 PM (IST)
ਮੈਲਬੋਰਨ— ਆਸਟਰੇਲੀਆ ਦੇ ਸਟਾਰ ਬੱਲੇਬਾਜ਼ ਸਟੀਵ ਸਮਿਥ ਭਾਰਤ ਖ਼ਿਲਾਫ਼ ਚਾਰ ਟੈਸਟ ਮੈਚ ਸਮੇਤ ਭਾਰਤੀ ਉਪਮਹਾਦੀਪ ’ਚ ਖੇਡੇ ਜਾਣ ਵਾਲੇ ਇਸ ਫ਼ਾਰਮੈਟ ਦੇ 8 ਮੈਚਾਂ ਦੇ ਦੌਰਾਨ ‘ਸਰੀਰਕ, ਮਾਨਸਿਕ ਤੇ ਭਾਵਨਾਤਮਕ’ ਤੌਰ ’ਤੇ ਸੰਘਰਸ਼ ਕਰਨ ਲਈ ਤਿਆਰ ਹਨ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਭਵਿੱਖ ਦੌਰੇ ਦੇ ਪ੍ਰੋਗਰਾਮ ਮੁਤਾਬਕ ਆਸਟਰੇਲੀਆਈ ਟੀਮ ਵਿਦੇਸ਼ੀ ਸਰਜ਼ਮੀਂ ’ਤੇ ਸਿਰਫ਼ ਇੰਗਲੈਂਡ ਦੇ ਖ਼ਿਲਾਫ਼ ਏਸ਼ੇਜ਼ ਖੇਡ ਸਕੀ ਸੀ। ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਦਾ ਉਸ ਦਾ ਦੌਰਾ ਰੱਦ ਹੋ ਗਿਆ ਸੀ।
ਭਵਿੱਖ ਦੇ ਦੌਰੇ ਦੇ ਪ੍ਰਗੋਰਾਮ ਦੇ ਅਗਲੇ ਗੇੜ ’ਚ ਉਸ ਨੂੰ ਭਾਰਤ ਖ਼ਿਲਾਫ਼ ਚਾਰ ਜਦਕਿ ਪਾਕਿਸਤਾਨ ਤੇ ਸ਼੍ਰੀਲੰਕਾ ਖ਼ਿਲਾਫ਼ ਦੋ-ਦੋ ਟੈਸਟ ਮੈਚ ਖੇਡਣੇ ਹਨ। ਟੀਮ ਨੂੰ ਇਸ ਦੇ ਨਾਲ ਹੀ 10 ਟੈਸਟ ਮੈਚਾਂ ਦੀ ਮੇਜ਼ਬਾਨੀ ਵੀ ਕਰਨੀ ਹੈ। ਸਮਿਥ ਨੇ ਕਿਹਾ ਕਿ ਮੈਂ ਭਵਿੱਖ ਦਾ ਦੌਰਾ ਪ੍ਰੋਗਰਾਮ ਵੇਖਿਆ ਹੈ ਤੇ ਇਹ ਕਾਫ਼ੀ ਰੁੱਝਿਆ ਹੋਇਆ ਦੌਰਾ ਹੈ, ਇਸ ’ਚ ਕਾਫ਼ੀ ਕੁਝ ਹੈ। ਜ਼ਾਹਰ ਤੌਰ ’ਤੇ ਏਸ਼ੇਜ਼ ਤੇ ਫਿਰ ਉਪਮਹਾਦੀਪ ਦੇ ਦੌਰੇ ਹਨ, ਜੋ ਖ਼ਾਸ ਤੌਰ ਤੇ ਟੈਸਟ ਕ੍ਰਿਕਟ ’ਚ ਤੁਹਾਡੇ ਲਈ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ’ਤੇ ਚੁਣੌਤੀ ਪੇਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਸ ’ਚ ਚੰਗੇ ਦੌਰੇ ਹਨ ਤੇ ਇਕ ਖਿਡਾਰੀ ਦੇ ਤੌਰ ’ਤੇ ਇਹ ਤੁਹਾਡੀ ਸਖ਼ਤ ਪ੍ਰੀਖਿਆ ਲਵੇਗਾ। ਮੈਂ ਯਕੀਨੀ ਤੌਰ ’ਤੇ ਇਸ ਦਾ ਇੰਤਜ਼ਾਰ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ (ਡਬਲਯੂ. ਟੀ. ਸੀ.) ਇਕ ਬਹੁਤ ਚੰਗੀ ਧਾਰਨਾ ਹੈ। ਇਸ ਨਾਲ ਤੁਸੀਂ ਹਰ ਮੁਕਾਬਲੇ ਨੂੰ ਵੱਧ ਪ੍ਰਾਸੰਗਿਕ ਬਣਾਉਂਦੇ ਹੋ। ਮੈਨੂੰ ਲਗਦਾ ਹੈ ਕਿ ਇਹ ਬਹੁਤ ਚੰਗਾ ਹੈ। ਅਸੀਂ ਉੱਥੇ (ਡਬਲਯੂ. ਟੀ. ਸੀ. ਫਾਈਨਲ) ’ਚ ਨਾ ਹੋਣ ’ਤੇ ਬਹੁਤ ਨਿਰਾਸ਼ ਸੀ। ਆਸਟਰੇਲੀਆ ਦੇ ਮੌਜੂਦਾ ਬੱਲੇਬਾਜ਼ਾਂ ’ਚ ਸਿਰਫ਼ ਸਮਿਥ ਤੇ ਡੇਵਿਡ ਵਾਰਨਰ ਨੇ ਹੀ ਏਸ਼ੀਆ ’ਚ ਸੈਂਕੜੇ ਲਾਏ ਹਨ।