ਹਾਰਦਿਕ ਪੰਡਯਾ ਨੂੰ ਲੈ ਕੇ ਦ੍ਰਾਵਿੜ ਨੇ ਦਿੱਤਾ ਇਹ ਬਿਆਨ
Wednesday, Dec 27, 2017 - 10:04 PM (IST)
ਮੁੰਬਈ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਅੰਡਰ-19 ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ 'ਚ ਤੇਜ਼ ਗੇਂਦਬਾਜ਼ ਆਲਰਾਊਂਡਰ ਦੀ ਕਮੀ ਦੇ ਕਾਰਨ ਹਾਰਦਿਕ ਪੰਡਯਾ ਨੇ ਬਹੁਤ ਜਲਦ ਸੀਨੀਅਰ ਟੀਮ 'ਚ ਆਪਣੀ ਜਗ੍ਹਾ ਮਜਬੂਤ ਕਰ ਲਈ ਹੈ।
ਦ੍ਰਵਿੜ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਆਲਰਾਊਂਡਰ ਦਾ ਹੋਣਾ ਭਾਰਤੀ ਟੀਮ ਲਈ ਹਮੇਸ਼ਾ ਮਹੱਤਵਪੂਰਨ ਰਿਹਾ ਹੈ ਅਤੇ ਪੰਡਯਾ ਨੇ ਮੌਕੇ ਦਾ ਪੂਰੀ ਫਾਇਦਾ ਚੁੱਕਿਆ ਹੈ। ਹੇਠਲੇ ਕ੍ਰਮ 'ਚ ਕਰਾਰੇ ਸ਼ਾਟ ਲਗਾਉਣ 'ਚ ਮਾਹਿਰ 24 ਸਾਲਾਂ ਪੰਡਯਾ ਕਾਫੀ ਸ਼ਾਨਦਾਰ ਗੇਂਦਬਾਜ਼ ਵੀ ਹੈ। ਉਹ ਸੀਮਿਤ ਓਵਰਾਂ ਦੀ ਕ੍ਰਿਕਟ 'ਚ ਭਾਰਤੀ ਟੀਮ ਦਾ ਨਿਯਮਿਤ ਮੈਂਬਰ ਵੀ ਹੈ।
ਪੰਡਯਾ ਨੇ 2016 'ਚ ਡੇਬਿਊ ਕੀਤਾ ਅਤੇ ਇਸ ਤੋਂ ਬਾਅਦ 32 ਵਨ ਡੇ ਅਤ 27 ਟੀ-20 ਕੌਮਾਂਤਰੀ ਮੈਚਾਂ 'ਚ 35 ਅਤੇ 23 ਵਿਕਟਾਂ ਵੀ ਹਾਸਲ ਕੀਤੀਆਂ। ਉਸ ਨੇ ਕੁਝ ਕਾਫੀ ਸ਼ਾਨਦਾਰ ਪਾਰੀਆਂ ਵੀ ਖੇਡਿਆ। ਦ੍ਰਵਿੜ ਨੇ ਅੰਡਰ-19 ਵਿਸ਼ਵ ਕੱਪ ਟੀਮ ਦੀ ਰਵਾਨਗੀ ਤੋਂ ਪਹਿਲਾਂ ਇਕ ਕਾਨਫਰੰਸ ਦੌਰਾਨ ਕਿਹਾ ਕਿ ਹਾਰਦਿਕ ਪੰਡਯਾ ਕੌਸ਼ਲ ਦੇ ਕਾਰਨ ਟੀਮ 'ਚ ਆਇਆ ਹੈ। ਉਹ ਇਸ ਤਰ੍ਹਾਂ ਦਾ ਖਿਡਾਰੀ ਹੈ ਜਿਸ ਨੇ ਖੁਦ ਨੂੰ ਸਾਬਕ ਕੀਤਾ ਹੈ ਅਤੇ ਉਹ ਇਸ ਤਰ੍ਹਾਂ ਦਾ ਹੈ ਜਿਸ ਦੇ ਕੋਲ ਕਾਫੀ ਅਹਿੰਮ ਗੁਣ ਹੈ। ਜਦੋਂ ਤੁਸੀ ਭਾਰਤ 'ਚ ਤੇਜ਼ ਗੇਂਦਬਾਜ਼ ਆਲਰਾਊਂਡਰ ਹੁੰਦੇ ਹੋ ਤਾਂ ਫਿਰ ਤੁਹਾਨੂੰ ਚੁਣੌਤੀ ਦੇਣ ਵਾਲੇ ਘੱਟ ਹੁੰਦੇ ਹਨ ਇਹ ਵਾਸਤਵਿਕਤਾ ਹੈ।
ਅੰਡਰ-19 ਵਿਸ਼ਵ ਕੱਪ 13 ਜਨਵਰੀ ਤੋਂ ਨਿਊਜ਼ੀਲੈਂਡ 'ਚ ਖੇਡਿਆ ਜਾਵੇਗਾ। ਇਸ ਸਾਬਕਾ ਕਪਤਾਨ ਨੇ ਕਿਹਾ ਕਿ ਜੇਕਰ ਤੁਸੀਂ ਇਸ ਦੇਸ਼ 'ਚ ਬੱਲੇਬਾਜ਼ ਜਾ ਸਪਿੰਨ ਗੇਂਦਬਾਜ਼ ਹੋ ਤਾਂ ਚੁਣੌਤੀ ਸਖਤ ਹੁੰਦੀ ਹੈ ਕਿਉਂਕਿ ਤੁਸੀ ਕਿਸੇ ਹੋਰ ਨਾਲ ਮੁਕਾਬਲਾ ਕਰਨਾ ਹੁੰਦਾ ਹੈ ਪਰ ਤੇਜ਼ ਗੇਂਦਬਾਜ਼ ਆਲਰਾਊਂਡਰ ਨੂੰ ਤੁਸੀ ਜਾਣ ਸਕਦੇ ਹੋ ਕਿ ਕਿੰਨੇ ਤੇਜ਼ ਗੇਂਦਬਾਜ਼ ਆਲਰਾਊਂਡਰ ਭਾਰਤ 'ਚ ਖੇਡ ਰਹੇ ਹਨ।
