ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ : ਸ਼੍ਰੀਕਾਂਤ ਹਾਰਿਆ, ਉਨਤੀ, ਪ੍ਰਿਯਾਂਸ਼ੀ ਤੇ ਕਿਰਣ ਜਿੱਤੇ

Thursday, Nov 30, 2023 - 03:37 PM (IST)

ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ : ਸ਼੍ਰੀਕਾਂਤ ਹਾਰਿਆ, ਉਨਤੀ, ਪ੍ਰਿਯਾਂਸ਼ੀ ਤੇ ਕਿਰਣ ਜਿੱਤੇ

ਲਖਨਊ, (ਭਾਸ਼ਾ)– ਦੁਨੀਆ ਦੇ ਸਾਬਕਾ ਨੰਬਰ ਇਕ ਭਾਰਤੀ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਬੁੱਧਵਾਰ ਨੂੰ ਇੱਥੇ ਸਈਅਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਸਿੱਧੇ ਸੈੱਟ ਵਿਚ ਹਾਰ ਕੇ ਬਾਹਰ ਹੋ ਗਿਆ ਜਦਕਿ ਨੌਜਵਾਨ ਖਿਡਾਰੀ ਉਨਤੀ ਹੁੱਡਾ ਨੇ ਹਮਵਤਨ ਆਕਰਸ਼ੀ ਕਸ਼ਯਪ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।

ਇਹ ਵੀ ਪੜ੍ਹੋ : ਨਿਸ਼ਾਨੇਬਾਜ਼ ਗਨੀਮਤ ਤੇ ਅਨੰਤਜੀਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿੱਤਿਆ ਪਹਿਲਾ ਰਾਸ਼ਟਰੀ ਖਿਤਾਬ

ਵਿਸ਼ਵ ਚੈਂਪੀਅਨਸ਼ਿਪ 2021 ਦੇ ਚਾਂਦੀ ਤਮਗਾ ਜੇਤੂ ਸ਼੍ਰੀਕਾਂਤ ਨੂੰ ਕੋਰੀਆ ਦੇ ਚਿਆ ਹਾਓ ਲੀ ਹੱਥੋਂ 21-23, 8-21 ਨਾਲ ਹਾਰ ਦਾ ਸਾਮਹਣਾ ਕਰਨਾ ਪਿਆ । ਮਹਿਲਾ ਸਿੰਗਲਜ਼ ਵਿਚ ਬਿਹਤਰੀਨ ਪ੍ਰਤਿਭਾ ਮੰਨੀ ਜਾ ਰਹੀ 16 ਸਾਲ ਦੀ ਉਨਤੀ ਨੇ ਆਕਰਸ਼ੀ ਨੂੰ 15-21, 21-19, 21-18 ਨਾਲ ਹਰਾਇਆ। ਇਕ ਹੋਰ ਮੈਚ ਵਿਚ ਭਾਰਤ ਦੀ ਮਾਲਵਿਕਾ ਬੰਸੋਡ ਨੂੰ 18-21, 21-17, 21-10 ਨਾਲ ਜਾਪਾਨ ਦੀ ਨੋਜੋਮੀ ਓਕੂਹਾਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਲੀਜੈਂਡਜ਼ ਲੀਗ ਟੂਰਨਾਮੈਂਟ ਦੇ ਖਿਡਾਰੀ ਪੁੱਜੇ ਜੰਮੂ, ਮਾਤਾ ਵੈਸ਼ਣੋ ਦੇਵੀ ਮੰਦਰ 'ਚ ਕੀਤੀ ਪੂਜਾ

ਅਨੁਪਮਾ ਉਪਾਧਿਆਏ ਤੇ ਅਸਮਿਤਾ ਚਾਲਿਹਾ ਨੇ ਵੀ ਮਹਿਲਾ ਸਿੰਗਲਜ਼ ਦੇ ਅਗਲੇ ਦੌਰ ਵਿਚ ਪ੍ਰਵੇਸ਼ ਕੀਤਾ। ਪੁਰਸ਼ ਸਿੰਗਲਜ਼ ਵਿਚ ਪ੍ਰਿਯਾਂਸ਼ੂ ਰਾਜਾਵਤ, ਕਿਰਣ ਜਾਰਜ ਤੇ ਸਤੀਸ਼ ਕੁਮਾਰ ਕਰੁਣਾਕਰਣ ਨੇ ਸ਼ਾਨਦਾਰ ਜਿੱਤ ਨਾਲ ਦੂਜੇ ਦੌਰ ਵਿਚ ਜਗ੍ਹਾ ਬਣਾਈ। ਪ੍ਰਿਯਾਂਸ਼ੂ ਨੇ ਕਜ਼ਾਕਿਸਤਾਨ ਦੇ ਦਿਮਿਤ੍ਰੀ ਪਨਾਰਿਨ ਨੂੰ 21-17, 21-19 ਨਾਲ ਹਰਾਇਆ ਜਦਕਿ ਕਿਰਣ ਨੇ ਲਕਸ਼ੈ ਸੇਨ ਦੇ ਭਰਾ ਚਿਰਾਗ ਸੇਨ ਨੂੰ 21-16, 14-21, 21-13 ਨਾਲ ਹਰਾਇਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News