ਬੰਗਲਾਦੇਸ਼ ''ਤੇ ਦਬਦਬਾ ਜਾਰੀ ਰੱਖੇਗੀ ਸ਼੍ਰੀਲੰਕਾਈ ਟੀਮ!

Saturday, Mar 10, 2018 - 12:10 AM (IST)

ਬੰਗਲਾਦੇਸ਼ ''ਤੇ ਦਬਦਬਾ ਜਾਰੀ ਰੱਖੇਗੀ ਸ਼੍ਰੀਲੰਕਾਈ ਟੀਮ!

ਕੋਲੰਬੋ— ਮੇਜ਼ਬਾਨ ਸ਼੍ਰੀਲੰਕਾਈ ਟੀਮ ਦਾ ਟੀਚਾ ਇਥੇ ਤਿਕੋਣੀ ਟੀ-20 ਸੀਰੀਜ਼ ਦੇ ਮੁਕਾਬਲੇ 'ਚ ਕਮਜ਼ੋਰ ਬੰਗਲਾਦੇਸ਼ ਵਿਰੁੱਧ ਦਬਦਬਾ ਬਰਕਰਾਰ ਰੱਖਣਾ ਹੋਵੇਗਾ। ਪਿਛਲੇ ਮੈਚ 'ਚ ਭਾਰਤ 'ਤੇ ਜਿੱਤ ਨਾਲ ਸ਼੍ਰੀਲੰਕਾਈ ਟੀਮ ਦੇ ਹੌਸਲੇ ਬੁਲੰਦ ਹਨ ਤੇ ਉਹ ਲੜੀ ਦੇ ਦੂਜੇ ਮੈਚ 'ਚ ਆਤਮ-ਵਿਸ਼ਵਾਸ ਨਾਲ ਭਰੀ ਹੋਵੇਗੀ।  ਬੰਗਲਾਦੇਸ਼ ਵਿਰੁੱਧ ਸ਼੍ਰੀਲੰਕਾ ਦਾ ਹਾਲ ਹੀ ਦੇ ਦਿਨਾਂ ਦਾ ਰਿਕਾਰਡ ਸ਼ਾਨਦਾਰ ਹੈ। ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ ਉਸ ਦੇ ਘਰ 'ਚ ਟੈਸਟ ਤੇ ਟੀ-20 ਸੀਰੀਜ਼ 'ਚ ਹਰਾਉਣ ਤੋਂ ਬਾਅਦ ਤਿੰਨ ਦੇਸ਼ਾਂ ਦੀ ਲੜੀ ਦੇ ਫਾਈਨਲ 'ਚ ਵੀ ਹਰਾਇਆ ਸੀ, ਜਿਸ ਦੀ ਤੀਜੀ ਟੀਮ ਜ਼ਿੰਬਾਬਵੇ ਸੀ।
ਦੂਜੇ ਪਾਸੇ ਲਗਾਤਾਰ ਹਾਰ ਕਾਰਨ ਬੰਗਲਾਦੇਸ਼ ਦੇ ਹੌਸਲੇ ਢਹਿ-ਢੇਰੀ ਹੋ ਗਏ ਹਨ। ਉਸ ਦੇ ਬੱਲੇਬਾਜ਼ ਵਿਚਕਾਰਲੇ ਓਵਰਾਂ ਵਿਚ ਸਟ੍ਰਾਈਕ ਰੋਟੇਟ ਨਹੀਂ ਕਰ ਪਾਉਂਦੇ, ਜਿਸ ਨਾਲ ਉਹ ਮੁਕਾਬਲੇਬਾਜ਼ੀ ਵਾਲਾ ਸਕੋਰ ਨਹੀਂ ਖੜ੍ਹਾ ਕਰਦੇ।


Related News