ਸ਼੍ਰੀਲੰਕਾਈ ਕ੍ਰਿਕਟਰ ਕੁਮਾਰਾ ਕਰਫਿਊ ਤੋੜਨ ਦੇ ਦੋਸ਼ ''ਚ ਟੀਮ ਤੋਂ ਬਾਹਰ
Tuesday, Nov 06, 2018 - 01:47 PM (IST)

ਕੋਲੰਬੋ : ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਨੂੰ ਦੇਸ਼ ਵਿਚ ਚਲ ਰਹੇ ਰਾਜਨੀਤਿਕ ਦਬਾਅ ਵਿਚਾਲੇ ਕਰਫਿਊ ਤੋੜਨ ਦੇ ਦੋਸ਼ ਵਿਚ ਸ਼੍ਰੀਲੰਕਾਈ ਟੈਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸ਼੍ਰੀਲੰਕਾ ਵਿਚ ਰਾਜਨੀਤਿਕ ਤਣਾਅ ਕਾਰਨ ਕਰਫਿਊ ਲਗਾਇਆ ਗਿਆ ਹੈ ਅਤੇ ਕੁਮਾਰਾ 'ਤੇ ਇਸ ਦੌਰਾਨ ਨਿਯਮ ਉਲੰਘਣਾ ਦਾ ਦੋਸ਼ ਹੈ ਜਿਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ (ਐੱਸ.ਐੱਲ.ਸੀ.) ਨੇ ਕਾਰਵਾਈ ਕਰਦਿਆਂ ਉਸ ਨੂੰ ਟੀਮ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ ਅਤੇ ਉਸ ਦੀ ਜਗ੍ਹਾ ਦੁਸ਼ਿਅੰਤ ਚਮੀਰਾ ਨੂੰ ਟੀਮ 'ਚ ਸ਼ਾਮਲ ਕੀਤਾ ਹੈ।
ਕੁਮਾਰਾ ਨੇ ਗਾਲੇ ਟੈਸਟ 'ਤੋਂ 2 ਦਿਨ ਪਹਿਲਾਂ ਐਤਵਾਰ ਸ਼ਾਮ ਨੂੰ ਕਰਫਿਊ ਤੋੜਿਆ ਸੀ। ਸ਼੍ਰੀਲੰਕਾ ਟੀਮ ਪ੍ਰਬੰਧਨ ਕਰਫਿਊ ਦੌਰਾਨ ਨਿਯਮਾਂ ਨੂੰ ਲੈ ਕੇ ਕਾਫੀ ਗੰਭੀਰ ਹੈ ਅਤੇ 2 ਮਹੀਨੇ ਤੋਂ ਖਿਡਾਰੀਆਂ ਦੇ ਅਨੁਸ਼ਾਸਨ ਨੂੰ ਲੈ ਕੇ ਸਖਤ ਕਦਮ ਚੁੱਕ ਰਹੀ ਹੈ। ਇਸ ਤੋਂ ਪਹਿਲਾਂ 2 ਖਿਡਾਰੀਆਂ ਦਨੁਸ਼ਕਾ ਗੁਨਾਥਿਲਾਕਾ ਅਤੇ ਜੈਫਰੀ ਵੇਂਡਰਸੇ ਨੂੰ ਵੀ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਸੀਰੀਜ਼ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਗੁਨਾਥਿਲਾਕਾ ਕਰਫਿਊ ਦੌਰਾਨ ਕੋਲੰਬੋ ਵਿਚ ਟੈਸਟ ਮੈਚ ਦੌਰਾਨ ਸਮੇਂ 'ਤੇ ਰੂਮ 'ਚ ਨਹੀਂ ਪਰਤੇ ਸੀ ਜਦਕਿ ਵੇਂਡਰਸੇ ਸੈਂਟ ਲੂਸੀਆ ਵਿਚ ਦੇਰ ਰਾਤ ਤੱਕ ਬਾਹਰ ਰਹੇ ਸੀ ਜਿਸ ਨਾਲ ਟੀਮ ਦੀ ਬਸ ਨੂੰ ਹਵਾਈ ਅੱਡੇ 'ਤੇ ਪਹੁੰਚਣ 'ਤ ਦੇਰੀ ਹੋ ਗਈ ਸੀ।