ਹਰਾਰੇ ਵਨਡੇ ''ਚ ਹੌਲੀ ਓਵਰ ਰੇਟ ਲਈ ਸ਼੍ਰੀਲੰਕਾ ਨੂੰ ਜੁਰਮਾਨਾ

Monday, Sep 01, 2025 - 04:54 PM (IST)

ਹਰਾਰੇ ਵਨਡੇ ''ਚ ਹੌਲੀ ਓਵਰ ਰੇਟ ਲਈ ਸ਼੍ਰੀਲੰਕਾ ਨੂੰ ਜੁਰਮਾਨਾ

ਦੁਬਈ (ਏਜੰਸੀ)- ਹਰਾਰੇ ਵਿਚ ਹੋਏ ਪਹਿਲੇ ਵਨ ਡੇ ਵਿਚ ਹੌਲੀ ਓਵਰ ਰੇਟ ਲਈ ਸ਼੍ਰੀਲੰਕਾ ’ਤੇ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਮਹਿਮਾਨ ਟੀਮ ’ਤੇ ਆਈ. ਸੀ. ਸੀ. ਖੇਡ ਜ਼ਾਬਤੇ ਦੀ ਧਾਰਾ 2.22 ਦੇ ਅਨੁਸਾਰ, ਨਿਰਧਾਰਿਤ ਸਮਾਂ ਹੱਦ ਤੋਂ ਇਕ ਓਵਰ ਘੱਟ ਸੁੱਟਣ ’ਤੇ ਐਮਿਰੇਟਸ ਆਈ. ਸੀ. ਸੀ. ਏਲੀਟ ਪੈਨਲ ਆਫ ਮੈਚ ਦੇ ਰੈਫਰੀ ਜੈਫ ਕ੍ਰੋ ਵੱਲੋਂ ਲਾਇਆ ਗਿਆ ਹੈ।

ਖਿਡਾਰੀਆਂ ਅਤੇ ਖਿਡਾਰੀ ਸਹਾਇਤਾ ਸਟਾਫ ਲਈ ਆਈਸੀਸੀ ਖੇਡ ਜ਼ਾਬਤੇ ਦੀ ਧਾਰਾ 2.22 ਘੱਟੋ-ਘੱਟ ਓਵਰ ਰੇਟ ਅਪਰਾਧਾਂ ਨਾਲ ਸੰਬੰਧਿਤ ਹੈ, ਜਿਸ ਵਿਚ ਖਿਡਾਰੀਆਂ ਨੂੰ ਨਿਰਧਾਰਤ ਸਮੇਂ ਵਿੱਚ ਗੇਂਦਬਾਜ਼ੀ ਨਾ ਕਰਨ 'ਤੇ ਹਰੇਕ ਓਵਰ ਲਈ ਉਨ੍ਹਾਂ ਦੀ ਮੈਚ ਫੀਸ ਦਾ 5 ਫੀਸਦੀ ਜੁਰਮਾਨਾ ਲਗਾਇਆ ਜਾਂਦਾ ਹੈ। ਸ਼੍ਰੀਲੰਕਾ ਦੇ ਕਪਤਾਨ ਚਰਿਤ ਅਸਲਾਂਕਾ ਨੇ ਅਪਰਾਧ ਅਤੇ ਪ੍ਰਸਤਾਵਿਤ ਜੁਰਮਾਨਾ ਸਵੀਕਾਰ ਕਰ ਲਿਆ। ਇਸ ਲਈ, ਇਸ 'ਤੇ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਪਈ।


author

cherry

Content Editor

Related News