ਸ਼੍ਰੀਲੰਕਾ ਦਾ ਸੁਰੱਖਿਆ ਦਸਤਾ ਸਰੁੱਖਿਆ ਦੀ ਜਾਂਚ ਲਈ ਪਾਕਿਸਤਾਨ ਜਾਵੇਗਾ

08/03/2019 3:09:39 PM

ਕਰਾਚੀ— ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਅਕਤੂਬਰ 'ਚ ਸ਼੍ਰੀਲੰਕਾ ਦੇ ਪਾਕਿਸਤਾਨ ਦੌਰੇ ਦੀ ਸੁਰੱਖਿਆ ਦੀ ਜਾਂਚ ਲਈ ਸ਼੍ਰੀਲੰਕਾ ਕ੍ਰਿਕਟ (ਐੱਸ.ਸੀ.ਐੱਲ.) ਦਾ ਦੋ ਮੈਂਬਰੀ ਦਲ ਬੁੱਧਵਾਰ ਨੂੰ ਇੱਥੇ ਪਹੁੰਚੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਨੇ ਕਿਹਾ ਕਿ ਸ਼੍ਰੀਲੰਕਾਈ ਦਲ ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਸਥਿਤ ਮੈਦਾਨਾਂ ਅਤੇ ਟੀਮ ਦੇ ਠਹਿਰਨ ਦੇ ਹੋਟਲ ਦਾ ਦੌਰਾ ਕਰੇਗਾ। ਇਸ ਦੇ ਨਾਲ ਇਹ ਦਲ ਬੋਰਡ, ਪੁਲਸ ਅਤੇ ਸੁਰੱਖਿਆ ਅਧਿਕਾਰੀਆਂ ਨਾਲ ਮਲਾਕਾਤ ਕਰੇਗਾ। 

ਉਨ੍ਹਾਂ ਕਿਹਾ ਕਿ ਸ਼੍ਰੀਲੰਕਾਈ ਬੋਰਡ ਨੇ ਦੱਸਿਆ ਕਿ ਸਰੁੱਖਿਆ ਦਲ ਦੀ ਰਿਪੋਰਟ ਦੇ ਆਧਾਰ 'ਤੇ ਦੋ ਟੈਸਟ ਦੀ ਸੀਰੀਜ਼ ਲਈ ਟੀਮ ਨੂੰ ਪਾਕਿਸਤਾਨ ਭੇਜਣ 'ਤੇ ਫੈਸਲਾ ਕੀਤਾ ਜਾਵੇਗਾ।'' ਜ਼ਿਕਰਯੋਗ ਹੈ ਕਿ ਸ਼੍ਰੀਲੰਕਾਈ ਟੀਮ 'ਤੇ ਮਾਰਚ 2009 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਚੋਟੀ ਦੀਆਂ ਟੀਮਾਂ ਨੇ ਪਾਕਿਸਾਨ ਦਾ ਦੌਰਾਨ ਕਰਨਾ ਛੱਡ ਦਿੱਤਾ ਹੈ। ਟੈਸਟ ਮੈਚ ਵਿਚਾਲੇ ਹੋਟਲ ਤੋਂ ਗੱਦਾਫੀ ਸਟੇਡੀਅਮ ਜਾਂਦੇ ਹੋਏ ਸ਼੍ਰੀਲੰਕਾਈ ਟੀਮ ਦੀ ਬੱਸ 'ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ਘਟਨਾ ਦੇ ਬਾਅਦ ਪਾਕਿਸਤਾਨ 'ਚ ਇਕ ਵੀ ਟੈਸਟ ਮੈਚ ਨਹੀਂ ਖੇਡਿਆ ਗਿਆ। ਜ਼ਿੰਬਾਬਵੇ, ਕੀਨੀਆ, ਆਈ.ਸੀ.ਸੀ. ਲਾਸਟ ਇਲੈਵਨ, ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਦੀ ਟੀਮ ਲਾਹੌਰ ਅਤੇ ਕਰਾਚੀ 'ਚ ਛੋਟੇ ਦੌਰੇ 'ਤੇ ਪਹੁੰਚੀਆਂ ਹਨ।


Tarsem Singh

Content Editor

Related News