SRH v KKR : ਰਾਣਾ ਨੇ ਖੇਡੀ ਧਮਾਕੇਦਾਰ ਪਾਰੀ, ਧਵਨ ਨੂੰ ਛੱਡਿਆ ਇਸ ਮਾਮਲੇ 'ਚ ਪਿੱਛੇ
Sunday, Apr 11, 2021 - 10:20 PM (IST)
ਚੇਨਈ- ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਇਯੋਨ ਮੋਰਗਨ ਨੇ ਸਲਾਮੀ ਬੱਲੇਬਾਜ਼ੀ ਦੇ ਲਈ ਇਕ ਨਵੀਂ ਜੋੜੀ ਨੂੰ ਭੇਜਿਆ। ਮੋਰਗਨ ਨੇ ਸ਼ੁਭਮੰਨ ਗਿੱਲ ਦੇ ਨਾਲ ਓਪਨਿੰਗ ਕਰਨ ਦੇ ਲਈ ਨਿਤੀਸ਼ ਰਾਣਾ ਨੂੰ ਭੇਜਿਆ। ਨਿਤੀਸ਼ ਰਾਣਾ ਨੇ ਵੀ ਆਪਣੀ ਟੀਮ ਦੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ। ਰਾਣਾ ਨੇ ਹੈਦਰਾਬਾਦ ਵਿਰੁੱਧ ਪਹਿਲੇ ਹੀ ਮੈਚ 'ਚ ਸ਼ਾਨਦਾਰ 80 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ।
ਓਪਨਿੰਗ ਬੱਲੇਬਾਜ਼ੀ ਲਈ ਰਾਣਾ ਨੇ ਆਉਂਦੇ ਹੀ ਸ਼ਾਨਦਾਰ ਸ਼ਾਟ ਲਗਾਏ। ਰਾਣਾ ਨੇ ਆਪਣਾ ਅਰਧ ਸੈਂਕੜਾ ਸਿਰਫ 37 ਗੇਂਦਾਂ 'ਚ ਹੀ ਪੂਰਾ ਕਰ ਲਿਆ। ਰਾਣਾ ਨੇ ਆਪਣੀ 80 ਦੌੜਾਂ ਦੀ ਪਾਰੀ ਦੌਰਾਨ 9 ਚੌਕੇ ਤੇ 4 ਛੱਕੇ ਲਗਾਏ। ਆਊਟ ਹੋਣ ਤੋਂ ਬਾਅਦ ਤਿੰਨ ਉਂਗਲੀਆਂ ਦਿਖਾ ਕੇ ਡ੍ਰੈਸਿੰਗ ਰੂਮ ਵੱਲ ਇਸ਼ਾਰਾ ਕੀਤਾ। ਇਸ ਦੇ ਨਾਲ ਹੀ ਰਾਣਾ ਨੇ ਆਪਣੇ ਨਾਂ ਵੱਡਾ ਰਿਕਾਰਡ ਵੀ ਕੀਤਾ।
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ 80+ (2019 ਤੋਂ)
ਨਿਤੀਸ਼ ਰਾਣਾ-4
ਸ਼ਿਖਰ ਧਵਨ-4
ਡੇਵਿਡ ਵਾਰਨਰ-4
ਸ਼ੇਨ ਵਾਟਸਨ-3
ਵਿਰਾਟ ਕੋਹਲੀ-3
ਇਹ ਖਬਰ ਪੜ੍ਹੋ- ਪਾਕਿ ਅੰਡਰ-19 ਟੀਮ ਦਾ ਬੰਗਲਾਦੇਸ਼ ਦੌਰਾ ਕੋਰੋਨਾ ਕਾਰਨ ਰੱਦ
ਆਈ. ਪੀ. ਐੱਲ. ਦੀਆਂ ਪਿਛਲੀਆਂ 5 ਪਾਰੀਆਂ 'ਚ ਸਭ ਤੋਂ ਜ਼ਿਆਦਾ ਦੌੜਾਂ
248-ਰਾਣਾ
232- ਧਵਨ
224- ਸਟੋਕਸ
221-ਕਿਸ਼ਨ
211- ਗੇਲ
ਇਹ ਖਬਰ ਪੜ੍ਹੋ- SRH v KKR : ਕੋਲਕਾਤਾ ਨੇ ਹੈਦਰਾਬਾਦ ਨੂੰ ਦਿੱਤਾ 188 ਦੌੜਾਂ ਦਾ ਟੀਚਾ
ਜ਼ਿਕਰਯੋਗ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 14ਵੇਂ ਸੈਸ਼ਨ ਦਾ ਤੀਜਾ ਮੁਕਾਬਲਾ ਸਨਰਾਈਜ਼ਰਜ਼ ਹੈਦਰਾਬਾਦ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਚੇਨਈ 'ਚ ਖੇਡਿਆ ਜਾ ਰਿਹਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ ਹੈਦਰਾਬਾਦ ਨੂੰ 188 ਦੌੜਾਂ ਦਾ ਟੀਚਾ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।