ਮਣਿਕਾ ਨੂੰ ਪਛਾੜ ਕੇ ਭਾਰਤ ਦੀ ਨੰਬਰ ਇਕ ਟੇਬਲ ਟੈਨਿਸ ਖਿਡਾਰਨ ਬਣੀ ਸ਼੍ਰੀਜਾ
Tuesday, Apr 23, 2024 - 07:35 PM (IST)

ਨਵੀਂ ਦਿੱਲੀ, (ਭਾਸ਼ਾ)– ਰਾਸ਼ਟਰਮੰਡਲ ਖੇਡਾਂ ਦੀ ਮਿਕਸਡ ਡਬਲਜ਼ ਚੈਂਪੀਅਨ ਸ਼੍ਰੀਜਾ ਅਕੁਲਾ ਮੰਗਲਵਾਰ ਨੂੰ ਤਾਜ਼ਾ ਆਈ. ਟੀ. ਟੀ. ਐੱਫ. ਰੈਂਕਿੰਗ ਵਿਚ ਕਰੀਅਰ ਦੇ ਸਰਵਸ੍ਰੇਸ਼ਠ 38ਵੇਂ ਸਥਾਨ ’ਤੇ ਪਹੁੰਚੀ ਤੇ ਮਣਿਕਾ ਬੱਤਰਾ ਨੂੰ ਪਛਾੜ ਕੇ ਚੋਟੀ ਰੈਂਕਿੰਗ ਵਾਲੀ ਭਾਰਤੀ ਮਹਿਲਾ ਟੇਬਲ ਟੈਨਿਸ ਖਿਡਾਰਨ ਬਣ ਗਈ। ਤਾਜ਼ਾ ਰੈਂਕਿੰਗ ਵਿਚ ਸ਼੍ਰੀਜਾ ਨੂੰ ਇਕ ਸਥਾਨ ਦਾ ਫਾਇਦਾ ਹੋਇਆ ਜਦਕਿ ਪਿਛਲੇ ਕੁਝ ਸਮੇਂ ਤੋਂ ਭਾਰਤ ਦੀ ਨੰਬਰ ਇਕ ਟੇਬਲ ਟੈਨਿਸ ਖਿਡਾਰਨ ਮਣਿਕਾ 2 ਸਥਾਨਾਂ ਦੇ ਨੁਕਸਾਨ ਨਾਲ 39ਵੇਂ ਸਥਾਨ ’ਤੇ ਖਿਸਕ ਗਈ।
ਇਸ ਸਾਲ 25 ਸਾਲ ਦੀ ਸ਼੍ਰੀਜਾ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਉਸ ਨੇ ਡਬਲਯੂ. ਟੀ. ਟੀ. ਫੀਡਰ ਕਾਰਪਸ ਕ੍ਰਿਸਟੀ ਤੇ ਡਬਲਯੂ. ਟੀ. ਟੀ. ਸਟਾਰ ਕੰਟੇਂਡਰ ਦੇ ਕੁਆਰਟਰ ਫਾਈਨਲ ਵਿਚ ਵੀ ਪਹੁੰਚੀ। ਸ਼੍ਰੀਜਾ ਨੇ 2022 ਰਾਸ਼ਟਰਮੰਡਲ ਖੇਡਾਂ ਵਿਚ ਤਜਰਬੇਕਾਰ ਅਚੰਤਾ ਸ਼ਰਤ ਕਮਲ ਦੇ ਨਾਲ ਮਿਲ ਕੇ ਮਿਕਸਡ ਡਬਲਜ਼ ਦਾ ਸੋਨ ਤਮਗਾ ਜਿੱਤਿਆ ਸੀ।