ਸਕੁਐਸ਼ : ਘੋਸ਼ਾਲ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੇ
Monday, Nov 11, 2019 - 09:30 PM (IST)

ਦੋਹਾ— ਭਾਰਤੀ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੇ ਪੀ. ਐੱਸ. ਏ. ਪੁਰਸ਼ ਵਿਸ਼ਵ ਚੈਂਪੀਅਨਸ਼ਿਪ 'ਚ ਫਰਾਂਸ ਦੇ ਲੁਕਾਸ ਸੇਰਮ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕਰ ਲਈ। ਭਾਰਤ ਦੇ ਚੋਟੀ ਦੇ ਖਿਡਾਰੀ ਨੇ ਐਤਵਾਰ ਰਾਤ ਨੂੰ ਇਸ ਮੁਕਾਬਲੇ ਨੂੰ ਸਿੱਧੇ ਸੈੱਟਾਂ 'ਚ 11-8, 11-5, 11-5 ਨਾਲ ਜਿੱਤਿਆ। ਕੁਆਰਟਰ ਫਾਈਨਲ ਦੇ ਲਈ ਘੋਸ਼ਾਲ ਨੂੰ ਮੰਗਲਵਾਰ ਚੋਟੀ ਦੇ ਦਰਜਾ ਪ੍ਰਾਪਤ ਮਿਸਰ ਦੇ ਮੁਹੰਮਦ ਅਲ ਸ਼ੋਰਬਾਗੇ ਦੀ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ।