ਇਸ ਭਾਰਤੀ ਕਪਤਾਨ ਤੋਂ ਡਰਦੇ ਸਨ ਕਪਿਲ ਦੇਵ, ਹਰ ਸਮੇਂ ਦਿਲ ਤੇ ਦਿਮਾਗ ''ਚ ਰਹਿੰਦਾ ਸੀ ਖੌਫ਼
Thursday, Jul 16, 2020 - 03:06 PM (IST)
ਸਪੋਰਟ ਡੈਕਸ : ਕਪਿਲ ਦੇਵ ਦੀ ਗਿਣਤੀ ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਕਪਤਾਨ 'ਚ ਹੁੰਦੀ ਹੈ। ਉਨ੍ਹਾਂ ਨੇ 1983 ਦਾ ਵਿਸ਼ਵ ਕੱਪ ਦਵਾ ਕੇ ਕ੍ਰਿਕਟ ਦੀ ਦਿਸ਼ਾ ਬਦਲ ਦਿੱਤੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਪਤਾਨਾਂ ਦੇ ਕਪਤਾਨ ਕਪਿਲ ਦੇਵ ਇਕ ਕਪਤਾਨ ਤੋਂ ਬੇਹੱਦ ਘਬਰਾਉਂਦੇ ਹਨ। 'ਹਰਿਆਣਾ ਹਰੀਕੇਨ' ਨਾਂ ਦੇ ਮਸ਼ਹੂਰ ਕਪਿਲ ਨੇ ਬਿਸ਼ਨ ਸਿੰਘ ਬੇਦੀ ਦੀ ਕਪਤਾਨੀ 'ਚ ਡੈਬਿਊ ਕੀਤਾ। 'ਲਿਟਿਲ ਮਾਸਟਰ' ਸੁਨੀਲ ਗਵਾਸਕਰ ਦੀ ਟੀਮ 'ਚ ਖੁਦ ਨੂੰ ਨਿਖਾਰਿਆਂ, ਇਕ ਹੋਰ ਸਾਬਕਾ ਕਪਤਾਨ ਦੀ ਟੀਮ 'ਚ ਚਾਰ ਟੈਸਟ ਅਤੇ ਤਿੰਨ ਵਨਡੇ ਵੀ ਖੇਡੇ ਅਤੇ ਕਪਿਲ ਅੱਜ ਵੀ ਉਸ ਦੌਰ ਨੂੰ ਯਾਦ ਕਰਦੇ ਹਨ। ਕਿਉਂਕਿ ਸ਼ਾਇਦ ਬਤੌਰ ਨੌਜਵਾਨ ਖਿਡਾਰੀ ਉਹ ਉਨ੍ਹਾਂ ਦੇ ਕਰੀਅਰ ਦਾ ਬੇਹੱਦ ਨਾਜ਼ੁਕ ਪੱਲ ਸੀ।
ਇਹ ਵੀ ਪੜ੍ਹੋਂ : ਸੌਰਵ ਗਾਂਗੂਲੀ ਨੇ ਖੁਦ ਨੂੰ ਘਰ 'ਚ ਹੀ ਕੀਤਾ ਕੁਆਰੰਟੀਨ, ਜਾਣੋ ਕਾਰਨ
1978-79 'ਚ ਭਾਰਤੀ ਟੀਮ 'ਚ ਸ਼ਾਮਲ ਹੋਣ ਵਾਲੇ ਨੌਜਵਾਨ ਆਲਰਾਊਂਡਰ ਦਾ ਸਾਹਮਣਾ ਉਦੋਂ ਵੈਂਕਟਰਾਘਵਨ ਨਾਲ ਹੋਇਆ। ਉਹੀਂ ਭਾਰਤੀ ਕਪਤਾਨ ਜਿੰਨ੍ਹਾਂ ਨੇ ਸੰਨਿਆਸ ਲੈਣ ਤੋਂ ਲੰਮੇਂ ਸਮੇਂ ਤੱਕ ਬਤੌਰ ਅੰਪਾਇਰ ਵੀ ਖੇਡ ਦੀ ਸੇਵਾ ਕੀਤੀ। ਕਪਿਲ ਦੀ ਮੰਨੀਏ ਤਾਂ ਵੈਂਕਟਰਾਘਵਨ ਉਨ੍ਹਾਂ ਦੀ ਸ਼ਕਲ ਦੇਖ ਕੇ ਹੀ ਗੁੱਸੇ 'ਚ ਆ ਜਾਂਦੇ ਸਨ। ਕਪਿਲ ਮੁਤਾਬਕ ਇਕ ਤਾਂ ਉਹ ਸਿਰਫ਼ ਅੰਗਰੇਜ਼ੀ 'ਚ ਹੀ ਗੱਲ ਕਰਦੇ ਸਨ ਤੇ ਦੂਜਾ ਉਨ੍ਹਾਂ ਦਾ ਗੁੱਸਾ ਜਗ-ਜਾਹਿਰ ਸੀ। ਇਥੋਂ ਤੱਕ ਕਿ ਆਪਣੇ ਅੰਪਾਇਰ ਕਰੀਅਰ ਦੌਰਾਨ ਵੀ ਜਦੋਂ ਉਹ ਨਾਟਆਊਟ ਦਾ ਫੈਸਲਾ ਦਿੰਦੇ ਸਨ ਤਾਂ ਇੰਝ ਲੱਗਦਾ ਸੀ ਜਿਵੇਂ ਗੁੱਸੇ 'ਚ ਕਲਾਸ ਲਗਾ ਰਹੇ ਹੋਣ।
ਇਹ ਵੀ ਪੜ੍ਹੋਂ : ਤੀਜੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ
ਕਪਿਲ ਨੇ 41 ਸਾਲ ਪੁਰਾਣੀ ਕਬਾਣੀ ਯਾਦ ਕਰਦੇ ਹੋਏ ਦੱਸਿਆ ਕਿ '79 'ਚ ਮੈਂ ਜਦੋਂ ਇੰਗਲੈਂਡ ਗਿਆ ਤਾਂ ਉਹ ਟੀਮ ਦੇ ਕਪਤਾਨ ਸਨ। ਮੈਂ ਅਜਿਹੀ ਜਗ੍ਹਾ ਤਲਾਸ਼ ਕਰਦਾ ਸੀ , ਜਿਥੇ ਉਨ੍ਹਾਂ ਦੀ ਨਜ਼ਰ ਮੇਰੇ 'ਤੇ ਨਾ ਪਵੇ। ਉਸ ਸਮੇਂ ਟੀਮ 'ਚ ਬੇਦੀ, ਪ੍ਰੰਸਨਾ, ਚੰਦਰਸ਼ੇਖਰ ਵਰਗੇ ਖਿਡਾਰੀ ਸੀ, ਜਿਨ੍ਹਾਂ ਨੂੰ ਉਹ ਕੁਝ ਕਹਿ ਨਹੀਂ ਪਾਉਂਦੇ ਸਨ। ਅਜਿਹੇ 'ਚ ਉਨ੍ਹਾਂ ਦੀ ਸਾਰੀ ਭੜਾਸ ਮੇਰੇ 'ਤੇ ਹੀ ਨਿਕਲਦੀ। ਮੇਰੀ ਖੁਰਾਕ ਵਧੀਆ ਸੀ ਇਸ ਲਈ ਮੈਂ ਇਕ ਕੋਨੇ 'ਚ ਬੈਠ ਕੇ ਚੁੱਪਚਾਪ ਨਾਸ਼ਤਾ ਕਰਦਾ ਸੀ ਅਤੇ ਮੇਰੇ 'ਤੇ ਗੁੱਸੇ ਹੁੰਦੇ ਉਹ ਕਹਿੰਦੇ ਕਿ ਸੀ ਕਿ ਹਰ ਸਮੇਂ ਖਾਂਦਾ ਹੀ ਰਹਿੰਦਾ ਹੈ।' ਇਕ ਅਜਿਹਾ ਦੌਰ ਵੀ ਆਇਆ ਜਦੋਂ ਬਵੈਂਕਟਰਾਘਵਨ ਨੂੰ ਕਪਿਲ ਦੀ ਕਪਤਾਨੀ 'ਚ ਖੇਡਣਾ ਪਿਆ।