ਸਪੇਨ ਦੀ ਟੈਨਿਸ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ

Friday, Jan 22, 2021 - 03:10 PM (IST)

ਮੈਲਬੌਰਨ (ਭਾਸ਼ਾ) : ਆਸਟਰੇਲੀਆਈ ਓਪਨ ਦੀ ਚਾਰਟਰਡ ਫਲਾਈਟ ਦੌਰਾਨ ਕੋਰੋਨਾ ਵਾਇਰਸ ਇੰਫੈਕਸ਼ਨ ਦਾ ਸੰਭਾਵਿਤ ਸ਼ੱਕ ਕਾਰਣ ਹੋਟਲ ਦੇ ਕਮਰੇ ਵਿਚ ਇਕਾਂਤਵਾਸ ਵਿਚ ਰੱਖੀ ਗਈ ਸਪੇਨ ਦੀ ਟੈਨਿਸ ਖਿਡਾਰੀ ਪਾਓਲਾ ਬੇਡੋਸਾ ਕੋਵਿਡ-19 ਪਾਜ਼ੇਟਿਵ ਪਾਈ ਗਈ ਹੈ। ਦੁਨੀਆ ਦੇ ਸਿਖ਼ਰ 70 ਖਿਡਾਰੀਆਂ ਵਿਚ ਸ਼ਾਮਲ 23 ਸਾਲਾ ਪਾਓਲਾ ਨੇ ਪਿਛਲੇ ਸਾਲ ਫਰੈਂਚ ਓਪਰ ਦੇ ਚੌਥੇ ਦੌਰ ਵਿਚ ਜਗ੍ਹਾ ਬਣਾਈ ਸੀ।

ਪਾਓਲਾ ਨੇ ਟਵਿਟਰ ’ਤੇ ਸਪੈਨਿਸ਼ ਅਤੇ ਅੰਗਰੇਜੀ ਵਿਚ ਲਿਖੀ ਪੋਸਟ ਵਿਚ ਗਿਆ, ‘ਮੇਰੇ ਕੋਲ ਬੁਰੀ ਖ਼ਬਰ ਹੈ।’ ਉਨ੍ਹਾਂ ਲਿਖਿਆ, ‘ਅੱਜ ਮੈਨੂੰ ਕੋਵਿਡ-19 ਪਾਜ਼ੇਟਿਵ ਨਤੀਜੇ ਦੀ ਰਿਪੋਰਟ ਮਿਲੀ। ਮੈਂ ਚੰਗਾ ਮਹਿਸੂਸ ਨਹੀਂ ਕਰ ਰਹੀ ਸੀ ਅਤੇ ਕੁੱਝ ਪਲ ਵੀ ਨਜ਼ਰ ਆ ਰਹੇ ਸਨ ਪਰ ਡਾਕਟਰਾਂ ਦੀ ਸਲਾਹ ਮੰਨਦੇ ਹੋਏ ਮੈਂ ਜਲਦ ਤੋਂ ਜਲਦ ਉਭਰਣ ਦੀ ਕੋਸ਼ਿਸ਼ ਕਰਾਂਗੀ। ਮੈਨੂੰ ਇਕਾਂਤਵਾਸ ਲਈ ਹੈਲਥ ਹੋਟਲ ਵਿਚ ਲਿਜਾਇਆ ਗਿਆ ਹੈ ਅਤੇ ਇਲਾਜ ਚੱਲ ਰਿਹਾ ਹੈ।’ ਪਾਓਲਾ ਉਨ੍ਹਾਂ 72 ਟੈਨਿਸ ਖਿਡਾਰੀਆਂ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ 2 ਹਫ਼ਤੇ ਦੇ ਸਖ਼ਤ ਇਕਾਂਤਵਾਸ ਵਿਚ ਰੱਖਿਆ ਗਿਆ ਸੀ, ਕਿਉਂਕਿ ਉਹ ਉਸ ਜਹਾਜ਼ ਵਿਚ ਸੀ, ਜਿਸ ਵਿਚ ਮੈਲਬੌਰਨ ਪਹੁੰਚਣ ’ਤੇ ਪਾਜ਼ੇਟਿਵ ਮਾਮਲੇ ਮਿਲੇ ਸਨ।
 


cherry

Content Editor

Related News