ਦੱਖਣੀ ਅਫਰੀਕਾ ਟੈਸਟ ਰੈਂਕਿੰਗ ''ਚ ਤੀਜੇ ਸਥਾਨ ''ਤੇ ਖਿਸਕਿਆ, ਭਾਰਤ ਚੋਟੀ ''ਤੇ ਬਰਕਰਾਰ
Saturday, Feb 23, 2019 - 06:43 PM (IST)

ਦੁਬਈ— ਸ਼੍ਰੀਲੰਕਾ ਹੱਥੋਂ ਲੜੀ ਗੁਵਆਉਣ ਤੋਂ ਬਾਅਦ ਦੱਖਣੀ ਅਫਰੀਕਾ ਆਈ. ਸੀ. ਸੀ. ਦੀ ਨਵੀਂ ਟੈਸਟ ਰੈਂਕਿੰਗ ਵਿਚ ਤੀਜੇ ਸਥਾਨ 'ਤੇ ਖਿਸਕ ਗਿਆ ਹੈ ਜਦਕਿ ਭਾਰਤ ਪਹਿਲਾਂ ਦੀ ਤਰ੍ਹਾਂ ਚੋਟੀ 'ਤੇ ਬਣਿਆ ਹੋਇਆ ਹੈ। ਦੱ. ਅਫਰੀਕਾ ਦੇ ਲੜੀ ਤੋਂ ਪਹਿਲਾਂ 110 ਅੰਕ ਸਨ ਤੇ ਉਹ ਚੋਟੀ 'ਤੇ ਕਾਬਜ਼ ਭਾਰਤ (116 ਅੰਕ) ਤੋਂ ਛੇ ਅੰਕ ਪਿੱਛਏ। ਪਹਿਲੇ ਦੋਵੇਂ ਟੈਸਟ ਮੈਚ ਹਾਰ ਜਾਣ ਤੋਂ ਬਾਅਦ ਹੁਣ ਉਸਦੇ 105 ਅੰਕ ਰਹਿ ਗਏ ਹੇ ਤਨ ਉਹ ਨਿਊਜ਼ੀਲੈਂਡ (107 ਅੰਕ) ਤੋਂ ਦੋ ਅੰਕ ਪਿੱਛਏ ਹੈ। ਸ਼੍ਰੀਲੰਕਾ ਦੀ ਜਿੱਤ ਦਾ ਫਾਇਦਾ ਨਿਊਜ਼ੀਲੈਡੰ ਨੂੰ ਮਿਲਿਆ ਹੈ ਤੇ ਉਹ ਦੂਜੇ ਸਥਾਨ 'ਤੇ ਕਾਬਜ਼ ਹੋ ਗਿਆ ਹੈ।
ਸ਼੍ਰੀਲੰਕਾ ਪਹਿਲਾਂ ਦੀ ਤਰ੍ਹਾਂ ਛੇਵੇਂ ਸਥਾ ਨ'ਤੇ ਬਰਕਰਾਰ ਹੈ ਪਰ ਉਸਨੂੰ ਚਾਰ ਅੰਕਾਂ ਦਾ ਫਾਇਦਾ ਹੋਇਆ ਹੈ ਤੇ ਉਸਦੇ ਹੁਣ 93 ਅੰਕ ਹੋ ਗਏ ਹਨ।